ਸਿੱਧੂ ਨੇ ਮੋਦੀ ਸਰਕਾਰ ਨੂੰ ਦੱਸਿਆ ਖੂਨ ਚੂਸਣ ਵਾਲੀ ਜੋਕ

05/01/2019 1:21:47 AM

ਨਵੀਂ ਦਿੱਲੀ, (ਇੰਟ.)— ਲੋਕ ਸਭਾ ਚੋਣਾਂ ਵਿਚ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਮੋਦੀ ਸਰਕਾਰ ਦੀਆਂ ਯੋਜਨਾਵਾਂ ਤੋਂ ਲੈ ਕੇ ਪੈਟਰੋਲ ਦੀਆਂ ਕੀਮਤਾਂ ਤੱਕ ਵਿਅੰਗ ਕੱਸਣ 'ਤੇ ਕੋਈ ਵੀ ਕਸਰ ਨਹੀਂ ਛੱਡ ਰਹੇ। ਰੋਜ਼ਾਨਾ ਕਿਸੇ ਨਾ ਕਿਸੇ ਮੁੱਦੇ 'ਤੇ ਸਿੱਧੂ ਆਪਣੇ ਅਧਿਕਾਰਤ ਟਵਿਟਰ ਅਕਾਊਂਟ 'ਤੇ ਟਵੀਟ ਕਰਦੇ ਹੋਏ ਸਰਕਾਰ 'ਤੇ ਨਿਸ਼ਾਨਾ ਸਾਧ ਰਹੇ ਹਨ।
ਫਿਲਹਾਲ ਮੰਗਲਵਾਰ ਨੂੰ ਸਿੱਧੂ ਨੇ ਇਕ ਹੋਰ ਟਵੀਟ ਕੀਤਾ ਹੈ, ਜਿਸ ਵਿਚ ਉਨ੍ਹਾਂ ਨੇ ਮੋਦੀ ਸਰਕਾਰ ਨੂੰ ਆਮ ਲੋਕਾਂ ਲਈ ਖੂਨ ਚੂਸਣ ਵਾਲੀ ਜੋਕ ਦੱਸਿਆ ਹੈ। ਸਿੱਧੂ ਦਾ ਕਹਿਣਾ ਹੈ ਕਿ ਪੈਟਰੋਲ ਦੀ ਕੀਮਤ 37 ਰੁਪਏ ਹੈ ਅਤੇ ਇਸ ਦਾ ਟੈਕਸ ਉਸ ਤੋਂ ਵੀ ਜ਼ਿਆਦਾ ਕਰੀਬ 46 ਰੁਪਏ ਲਿਆ ਜਾ ਰਿਹਾ ਹੈ। ਇਸ ਨੂੰ ਕਹਿੰਦੇ ਹਨ 200 ਰੁਪਏ ਦਾ ਪਜਾਮਾ ਅਤੇ 1200 ਰੁਪਏ ਦਾ ਨਾਲਾ।


KamalJeet Singh

Content Editor

Related News