ਸਿੱਦੀਕੀ ਕਤਲਕਾਂਡ: ਸ਼ੂਟਰ ਦੀ ਭਾਲ ’ਚ ਉਜੈਨ ਤੇ ਖੰਡਵਾ ਦੀਆਂ ਪੂਜਾ ਵਾਲੀਆਂ ਥਾਵਾਂ ’ਤੇ ਪਹੁੰਚੀ ਮੁੰਬਈ ਪੁਲਸ

Tuesday, Oct 15, 2024 - 10:22 AM (IST)

ਭੋਪਾਲ- ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੇ ਕਤਲ ਵਿਚ ਲੋੜੀਂਦੇ ਸ਼ੱਕੀ ਸ਼ੂਟਰ ਦੀ ਮੱਧ ਪ੍ਰਦੇਸ਼ 'ਚ ਭਾਲ ਸੋਮਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਜਾਰੀ ਰਹੀ। ਅਧਿਕਾਰੀਆਂ ਨੇ ਦੱਸਿਆ ਕਿ ਮੁੰਬਈ ਅਤੇ ਮੱਧ ਪ੍ਰਦੇਸ਼ ਪੁਲਸ ਦੀਆਂ ਸਾਂਝੀਆਂ ਟੀਮਾਂ ਉਜੈਨ ਅਤੇ ਖੰਡਵਾ ਦੀਆਂ ਪੂਜਾ ਵਾਲੀਆਂ ਥਾਵਾਂ ’ਤੇ ਧਿਆਨ ਕੇਂਦਰਿਤ ਕਰ ਰਹੀਆਂ ਹਨ। ਸਿੱਦੀਕੀ ਦੇ ਕਤਲ ਦੇ ਇਕ ਦਿਨ ਬਾਅਦ ਐਤਵਾਰ ਨੂੰ ਮੁੰਬਈ ਪੁਲਸ ਦੀ ਇਕ ਟੀਮ ਮੱਧ ਪ੍ਰਦੇਸ਼ ਪਹੁੰਚੀ। ਇਹ ਟੀਮ ਫਰਾਰ ਸ਼ੂਟਰ ਸ਼ਿਵ ਕੁਮਾਰ ਗੌਤਮ ਦਾ ਪਤਾ ਲਗਾਉਣ ਲਈ ਮੱਧ ਪ੍ਰਦੇਸ਼ 'ਚ ਹੈ।

ਇਹ ਵੀ ਪੜ੍ਹੋ- ਕੌਣ ਹੈ ਬਾਬਾ ਸਿੱਦਕੀ ਦੇ ਕ.ਤਲ ਦਾ ਮੁਲਜ਼ਮ ਗੁਰਮੇਲ, ਦਾਦੀ ਬੋਲੀ- ਸਾਡੇ ਲਈ ਤਾਂ ਉਹ ਕਦੋਂ ਦਾ ਮਰ ਗਿਆ

ਬਾਬਾ ਸਿੱਦੀਕੀ ਕਤਲਕਾਂਡ ’ਚ ਪੁਲਸ ਨੇ ਹੁਣ ਤੱਕ 3 ਸ਼ੱਕੀਆਂ- ਹਰਿਆਣਾ ਨਿਵਾਸੀ ਗੁਰਮੇਲ ਬਲਜੀਤ ਸਿੰਘ (23), ਉੱਤਰ ਪ੍ਰਦੇਸ਼ ਨਿਵਾਸੀ ਧਰਮਰਾਜ ਰਾਜੇਸ਼ ਕਸ਼ਯਪ (19) ਅਤੇ ਪੁਣੇ ਨਿਵਾਸੀ ‘ਸਹਿ-ਸਾਜ਼ਿਸ਼ਕਰਤਾ’ ਪ੍ਰਵੀਨ ਲੋਨਕਰ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ’ਚ ਸ਼ੱਕੀ ‘ਹੈਂਡਲਰ’ ਮੁਹੰਮਦ ਜ਼ੀਸ਼ਾਨ ਅਖਤਰ ਵੀ ਲੋੜੀਂਦਾ ਹੈ। ਉਜੈਨ ਅਤੇ ਖੰਡਵਾ ਪ੍ਰਸਿੱਧ ਮਹਾਕਾਲ ਅਤੇ ਓਂਕਾਰੇਸ਼ਵਰ ਮੰਦਰਾਂ ਲਈ ਮਸ਼ਹੂਰ ਹਨ, ਜਿੱਥੇ ਹਰ ਰੋਜ਼ ਹਜ਼ਾਰਾਂ ਸ਼ਰਧਾਲੂ ਆਉਂਦੇ ਹਨ।

ਇਹ ਪੁੱਛੇ ਜਾਣ ’ਤੇ ਕਿ ਕੀ ਭੱਜਿਆ ਹੋਇਆ ਸ਼ੂਟਰ ਕੋਈ ਧਾਰਮਿਕ ਵਿਅਕਤੀ ਹੈ, ਜੋ ਇਨ੍ਹਾਂ ਮਸ਼ਹੂਰ ਮੰਦਰਾਂ ਵਿਚ ਆ ਸਕਦਾ ਹੈ, ਇਕ ਪੁਲਸ ਅਧਿਕਾਰੀ ਨੇ ਸਿੱਧਾ ਜਵਾਬ ਦੇਣ ਤੋਂ ਬਚਦੇ ਹੋਏ ਕਿਹਾ ਕਿ ਪੁਲਸ ਹੋਰ ਸਥਾਨਾਂ ’ਤੇ ਵੀ ਨਜ਼ਰ ਰੱਖ ਰਹੀ ਹੈ।

ਇਹ ਵੀ ਪੜ੍ਹੋ- ਬਾਬਾ ਸਿੱਦੀਕੀ ਦੇ ਕਤਲ ਮਾਮਲੇ 'ਚ ਵੱਡਾ ਖ਼ੁਲਾਸਾ, ਹਰਿਆਣਾ ਦਾ ਰਹਿਣ ਵਾਲਾ ਹੈ ਦੋਸ਼ੀ

ਪ੍ਰਵੀਨ ਲੋਨਕਰ 21 ਤੱਕ ਹਿਰਾਸਤ ’ਚ

ਬਾਬਾ ਸਿੱਦੀਕੀ ਦੇ ਕਤਲ ਕੇਸ ਵਿਚ ਗ੍ਰਿਫ਼ਤਾਰ ਕੀਤੇ ਗਏ ਤੀਜੇ ਮੁਲਜ਼ਮ ਪ੍ਰਵੀਨ ਲੋਨਕਰ ਨੂੰ ਸੋਮਵਾਰ ਨੂੰ ਇੱਥੋਂ ਦੀ ਅਦਾਲਤ ਨੇ 21 ਅਕਤੂਬਰ ਤੱਕ ਪੁਲਸ ਹਿਰਾਸਤ ਵਿਚ ਭੇਜ ਦਿੱਤਾ ਹੈ। ਪੁਲਸ ਮੁਤਾਬਕ 28 ਸਾਲਾ ਲੋਨਕਰ ਨੂੰ ਐਤਵਾਰ ਨੂੰ ਪੁਣੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ’ਤੇ ਸਿੱਦੀਕੀ ’ਤੇ ਗੋਲੀਬਾਰੀ ਕਰਨ ਵਾਲੇ 3 ’ਚੋਂ 2 ਸ਼ੂਟਰਾਂ ਨੂੰ ਇਸ ਕੰਮ ਲਈ ਆਪਣੇ ਕੋਲ ਰੱਖਣ ਦਾ ਦੋਸ਼ ਹੈ।

ਹੱਡੀਆਂ ਦੇ ਟੈਸਟ ’ਚ ਮੁਲਜ਼ਮ ਨਾਬਾਲਗ ਨਹੀਂ ਪਾਇਆ ਗਿਆ

ਬਾਬਾ ਸਿੱਦੀਕੀ ਦੇ ਕਤਲ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ ਮੁੰਬਈ ਪੁਲਸ ਨੇ ਮੁਲਜ਼ਮ ਧਰਮਰਾਜ ਕਸ਼ਯਪ ਦੀ ਉਮਰ ਦਾ ਪਤਾ ਲਗਾਉਣ ਲਈ ਉਸ ਦਾ ਹੱਡੀਆਂ ਦਾ ਟੈਸਟ ਕੀਤਾ, ਜਿਸ 'ਚ ਇਹ ਸਾਬਤ ਹੋ ਗਿਆ ਹੈ ਕਿ ਉਹ ਨਾਬਾਲਗ ਨਹੀਂ ਹੈ। ਅਪਰਾਧ ਸ਼ਾਖਾ ਦੀ ਟੀਮ ਨੇ ਮੁਲਜ਼ਮਾਂ ਨੂੰ ਇਕ ਅਦਾਲਤ 'ਚ ਪੇਸ਼ ਕੀਤਾ ਸੀ ਜਿਥੇ ਧਰਮਰਾਜ ਕਸ਼ਯਪ ਦੇ ਵਕੀਲ ਨੇ ਦਾਅਵਾ ਕੀਤਾ ਕਿ ਉਹ ਨਾਬਾਲਗ ਹੈ। ਅਦਾਲਤ ਨੇ ਐਤਵਾਰ ਨੂੰ ਕਸ਼ਯਪ ਦਾ ਹੱਡੀਆਂ ਦਾ ਟੈਸਚ ਕਰਾਉਣ ਦਾ ਹੁਕਮ ਦਿੱਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News