ਸਿੱਧੂ ਮੂਸੇਵਾਲਾ ਕਤਲ ਮਾਮਲਾ: ਸ਼ੂਟਰ ਅੰਕਿਤ ਤੇ ਸਚਿਨ ਦੀ ਕੋਰਟ ’ਚ ਪੇਸ਼ੀ, ਪੰਜਾਬ ਪੁਲਸ ਨੂੰ ਮਿਲਿਆ ਟ੍ਰਾਂਜਿਟ ਰਿਮਾਂਡ

07/14/2022 3:24:44 PM

ਨਵੀਂ ਦਿੱਲੀ– ਸਿੱਧੂ ਮੂਸੇਵਾਲਾ ਦੇ ਕਤਲ ਦੇ ਦੋਸ਼ੀ ਸ਼ੂਟਰ ਅੰਕਿਤ ਅਤੇ ਸਚਿਨ ਨੂੰ ਦਿੱਲੀ ਪੁਲਸ ਨੇ ਅੱਜ ਪਟਿਆਲਾ ਹਾਊਸ ਕੋਰਟ ’ਚ ਪੇਸ਼ ਕੀਤਾ। ਸੂਤਰਾਂ ਮੁਤਾਬਕ, ਪਟਿਆਲਾ ਹਾਊਸ ਕੋਰਟ ਨੇ ਪੰਜਾਬ ਪੁਲਸ ਨੂੰ ਸ਼ੂਟਰ ਅੰਕਿਤ ਅਤੇ ਸਚਿਨ ਦੀ ਇਕ ਦਿਨ ਦੀ ਟ੍ਰਾਂਜਿਟ ਰਿਮਾਂਡ ਦਿੱਤੀ। ਦੱਸ ਦੇਈਏ ਕਿ ਪੰਜਾਬ ਪੁਲਸ ਵਲੋਂ ਕੋਰਟ ’ਚ ਅਰਜ਼ੀ ਦਾਖਲ ਕਰਕੇ ਸ਼ੂਟਰ ਅੰਕਿਤ ਅਤੇ ਸਚਿਨ ਦੀ ਕਸਟਡੀ ਮੰਗੀ ਗਈ ਸੀ। ਸੂਤਰਾਂ ਮੁਤਾਬਕ, ਕੋਰਟ ਨੇ ਪੰਜਾਬ ਪੁਲਸ ਨੂੰ ਸ਼ੂਟਰ ਅੰਕਿਤ ਅਤੇ ਸਚਿਨ ਨੂੰ ਗ੍ਰਿਫਤਾਰ ਕਰਨ ਦੀ ਮਨਜ਼ੂਰੀ ਵੀ ਦੇ ਦਿੱਤੀ ਜਿਸ ਤੋਂ ਬਾਅਦ ਕੋਰਟ ’ਚ ਹੀ ਪੰਜਾਬ ਪੁਲਸ ਨੇ ਦੋਵਾਂ ਸ਼ੂਟਰਾਂ ਨੂੰ ਗ੍ਰਿਫਤਾਰ ਕਰ ਲਿਆ। 

ਇਹ ਵੀ ਪੜ੍ਹੋ– ਦਿੱਲੀ, ਪੰਜਾਬ, ਹਰਿਆਣਾ ਤੇ ਐੱਨ. ਸੀ. ਆਰ. ਖੇਤਰਾਂ ’ਚ ਹਵਾ ਪ੍ਰਦੂਸ਼ਣ ਬਾਰੇ ਨੀਤੀ ਤਿਆਰ

ਮਿਲੀ ਜਾਣਕਾਰੀ ਮੁਤਾਬਕ, ਕੋਰਟ ਨੇ ਦੋਸ਼ੀਆਂ ਨੂੰ ਲੈ ਕੇ ਜਾਣ ਲਈ ਪੰਜਾਬ ਪੁਲਸ ਨੂੰ ਪੁਖਤਾ ਸੁਰੱਖਿਆ ਲਈ ਦਿਸ਼ਾ-ਨਿਰਦੇਸ਼ ਦਿੱਤੇ। ਦੱਸ ਦੇਈਏ ਕਿ ਅੰਕਿਤ ਸਾਰੇ 6 ਸ਼ੂਟਰਾਂ ’ਚ ਸਭ ਤੋਂ ਘੱਟ ਉਮਰ ਦਾ ਸ਼ੂਟਰ ਸੀ ਜਿਸ ਨੇ ਦੋਵਾਂ ਹੱਥਾਂ ਨਾਲ ਮੂਸੇਵਾਲਾ ’ਤੇ ਗੋਲੀਆਂ ਚਲਾਈਆਂ ਸਨ। 

ਇਹ ਵੀ ਪੜ੍ਹੋ– ਸੇਵਾਮੁਕਤ ਅਧਿਆਪਕ ਮਾਂ ਨੂੰ ਪੁੱਤ ਦਾ ਤੋਹਫ਼ਾ, ਹੈਲੀਕਾਪਟਰ 'ਤੇ ਦਵਾਏ ਝੂਟੇ, ਚੰਨ ’ਤੇ ਖ਼ਰੀਦੀ ਜ਼ਮੀਨ


Rakesh

Content Editor

Related News