''''ਭਾਰਤ ਅੱਜ ਵੀ ਉੱਪਰੋਂ ''ਸਾਰੇ ਜਹਾਨ ਤੋਂ ਅੱਛਾ'' ਦਿਖਦਾ ਹੈ'''', ਸ਼ੁਭਾਂਸ਼ੂ ਸ਼ੁਕਲਾ ਨੇ ਦੁਹਰਾਏ ਰਾਕੇਸ਼ ਸ਼ਰਮਾ ਦੇ ਕਹੇ ਸ਼ਬਦ
Monday, Jul 14, 2025 - 11:15 AM (IST)

ਨੈਸ਼ਨਲ ਡੈਸਕ- ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਪੁਲਾੜ ਤੋਂ ਅਭਿਲਾਸ਼ਾ, ਨਿਡਰਤਾ, ਆਤਮਵਿਸ਼ਵਾਸ ਅਤੇ ਸਵੈਮਾਣ ਨਾਲ ਭਰਿਆ ਨਜ਼ਰ ਆਉਂਦਾ ਹੈ। ਸ਼ੁਕਲਾ ਨੇ ਭਾਰਤ ਦੇ ਪਹਿਲੇ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਦੇ 1984 ’ਚ ਕਹੇ ਸ਼ਬਦਾਂ ਨੂੰ ਦੁਹਰਾਉਂਦਿਆਂ ਕਿਹਾ, ‘‘ਅੱਜ ਵੀ ਭਾਰਤ ਉੱਪਰੋਂ ‘ਸਾਰੇ ਜਹਾਂ ਸੇ ਅੱਛਾ’ ਦਿਸਦਾ ਹੈ।”
ਉਨ੍ਹਾਂ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ.ਐੱਸ.ਐੱਸ.) ’ਤੇ ‘ਐਕਸਿਓਮ-4’ ਮਿਸ਼ਨ ਦੇ ਪੁਲਾੜ ਯਾਤਰੀਆਂ ਲਈ ਆਯੋਜਿਤ ਵਿਦਾਈ ਸਮਾਗਮ ’ਚ ਇਹ ਕਿਹਾ। ਸ਼ੁਕਲਾ ਨੇ ਆਈ.ਐੱਸ.ਐੱਸ. ’ਚ ਆਪਣੇ ਪ੍ਰਵਾਸ ਦਾ ਜ਼ਿਕਰ ਕਰਦਿਆਂ ਕਿਹਾ, ‘‘ਇਹ ਮੈਨੂੰ ਜਾਦੂਈ-ਜਿਹਾ ਲੱਗਦਾ ਹੈ... ਇਹ ਮੇਰੇ ਲਈ ਇਕ ਸ਼ਾਨਦਾਰ ਯਾਤਰਾ ਰਹੀ ਹੈ।”
#WATCH | The Axiom-4 mission, featuring Group Captain Shubhanshu Shukla, is set to undock from the International Space Station on July 14th.
— ANI (@ANI) July 13, 2025
During the farewell ceremony, Group Captain Shubhanshu Shukla says, "... A few words for my countrymen in Hindi. It has been an amazing… pic.twitter.com/1OOPWQUKD4
ਭਾਰਤੀ ਪੁਲਾੜ ਯਾਤਰੀ ਨੇ ਕਿਹਾ ਕਿ ਉਹ ਆਪਣੇ ਨਾਲ ਬਹੁਤ ਸਾਰੀਆਂ ਯਾਦਾਂ ਅਤੇ ਸਿੱਖਿਆਵਾਂ ਲੈ ਕੇ ਜਾ ਰਹੇ ਹਨ, ਜਿਨ੍ਹਾਂ ਨੂੰ ਉਹ ਆਪਣੇ ਦੇਸ਼-ਵਾਸੀਆਂ ਨਾਲ ਸਾਂਝਾ ਕਰਨਗੇ। ਆਈ.ਐੱਸ.ਐੱਸ. ’ਤੇ 18 ਦਿਨ ਦੇ ਤੀਬਰ ਵਿਗਿਆਨੀ ਪ੍ਰਯੋਗਾਂ ਤੋਂ ਬਾਅਦ ਸ਼ੁਭਾਂਸ਼ੂ ਸ਼ੁਕਲਾ ਅਤੇ ‘ਐਕਸਿਓਮ-4’ ਮਿਸ਼ਨ ਦੇ 3 ਹੋਰ ਪੁਲਾੜ ਯਾਤਰੀਆਂ ਦੀ ਵਿਦਾਈ ਦਾ ਸਮਾਂ ਆ ਗਿਆ ਹੈ ਅਤੇ ਉਹ ਸੋਮਵਾਰ ਨੂੰ ਧਰਤੀ ਲਈ ਆਪਣੀ ਵਾਪਸੀ ਯਾਤਰਾ ਸ਼ੁਰੂ ਕਰਨਗੇ।
ਸ਼ੁਕਲਾ ਅਤੇ 3 ਹੋਰ ਪੁਲਾੜ ਯਾਤਰੀ- ਕਮਾਂਡਰ ਪੈਗੀ ਵ੍ਹਿਟਸਨ, ਪੋਲੈਂਡ ਅਤੇ ਹੰਗਰੀ ਦੇ ਮਿਸ਼ਨ ਮਾਹਰ ਸਲਾਵੋਜ ਉਜਨਾਂਸਕੀ-ਵਿਸਨੀਵਸਕੀ ਅਤੇ ਟਿਬੋਰ ਕਾਪੂ ‘ਐਕਸਿਓਮ-4 ਮਿਸ਼ਨ’ ਦੇ ਤਹਿਤ 26 ਜੂਨ ਨੂੰ ਪੁਲਾੜ ਸਟੇਸ਼ਨ ਪੁੱਜੇ ਸਨ।
ਇਹ ਵੀ ਪੜ੍ਹੋ- ਭਾਰਤ 'ਚ ਪੈਰ ਪਸਾਰ ਰਹੀ ਇਹ 'ਖ਼ਾਮੋਸ਼ ਮਹਾਮਾਰੀ' !
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e