ਪੈਰਾਗੌਨ ਇੰਟਰਨੈਸ਼ਨਲ ਸਕੂਲ ਦੇ ਵਿਹੜੇ 'ਸ਼੍ਰੀ ਰਾਮ ਲੱਲਾ ਪ੍ਰਾਣ ਪ੍ਰਤਿਸ਼ਠਾ' ਦਿਵਸ ਮਨਾਇਆ ਗਿਆ

Wednesday, Jan 24, 2024 - 06:40 PM (IST)

ਪੈਰਾਗੌਨ ਇੰਟਰਨੈਸ਼ਨਲ ਸਕੂਲ ਦੇ ਵਿਹੜੇ 'ਸ਼੍ਰੀ ਰਾਮ ਲੱਲਾ ਪ੍ਰਾਣ ਪ੍ਰਤਿਸ਼ਠਾ' ਦਿਵਸ ਮਨਾਇਆ ਗਿਆ

ਡੇਹਲੋਂ (ਡਾ. ਪ੍ਰਦੀਪ) - ਬੀਤੇ ਦਿਨ ਅਯੁੱਧਿਆ ਧਾਮ 'ਚ ਆਯੋਜਿਤ ਸ਼੍ਰੀ ਰਾਮ ਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਨੂੰ ਸਮਰਪਿਤ ਪੈਰਾਗੌਨ ਇੰਟਰਨੈਸ਼ਨਲ ਸਕੂਲ ਡੇਹਲੋਂ ਵਿਖੇ ਇਕ ਸ਼ਾਨਦਾਰ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਦੇ ਵਿਹੜੇ ਵਿੱਚ ਦੀਪਮਾਲਾ ਕੀਤੀ ਗਈ। ਸਕੂਲ ਦਾ ਸਮੁੱਚਾ ਮਾਹੌਲ ਰਾਮ ਨਾਮ ਦੀ ਧੁਨ ਨਾਲ ਭਰ ਗਿਆ। ਸਕੂਲ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵੰਸ਼ਿਕਾ ਵਰਮਾ, ਲੀਜ਼ਾ ਸ਼ਰਮਾ, ਗੁੰਜਨ, ਜੈਤਿਕ ਸ਼ਰਮਾ, ਮੰਜਿਸ਼ਠਾ ਅਤੇ ਗੌਰਿਸ਼ ਵੱਲੋਂ ਭਜਨ 'ਰਾਮ ਆਏਂਗੇ ਤੋਂ ਅੰਗਨਾ ਸਜਾਉਂਗੀ' ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਕੀਤੀ ਗਈ। 

ਇਹ ਖ਼ਬਰ ਵੀ ਪੜ੍ਹੋ : ਰਾਮ ਮੰਦਰ ਦੇ ਅੰਦਰ ਭੀੜ ’ਚ ਫਸੀ ਆਲੀਆ ਭੱਟ, ਪਤਨੀ ਨੂੰ ਸੰਭਾਲਦੇ ਪ੍ਰੇਸ਼ਾਨ ਦਿਖੇ ਰਣਬੀਰ ਕਪੂਰ

ਵਿਦਿਆਰਥੀਆਂ ਨੇ ਮਰਿਯਾਦਾ ਪੁਰਸ਼ੋਤਮ ਸ਼੍ਰੀ ਰਾਮ ਜੀ ਦੇ ਜੀਵਨ ਨਾਲ ਸੰਬੰਧਿਤ ਝਾਕੀ ਵੀ ਪੇਸ਼ ਕੀਤੀ ਜਿਸ ਵਿੱਚ ਰਕਸ਼ਿਤ ਸੋਫਤ ਨੇ ਸ਼੍ਰੀ ਰਾਮ, ਪ੍ਰੀਤ ਕਮਲ ਸਿੰਘ ਨੇ ਲਕਸ਼ਮਣ, ਤ੍ਰਿਸ਼ਾ ਗੋਗਨਾ ਨੇ ਸੀਤਾ ਮਾਤਾ ਅਤੇ ਸੋਹਮ ਭੰਡਾਰੀ ਨੇ ਹਨੂੰਮਾਨ ਦਾ ਕਿਰਦਾਰ ਨਿਭਾਇਆ। ਸਕੂਲ ਦੇ ਵਿਹੜੇ ਵਿੱਚ ਇੱਕ ਸਭਾ ਆਯੋਜਿਤ ਕੀਤੀ ਗਈ ਜਿਸ ਵਿੱਚ ਰਾਮਾਇਣ ਦੇ ਪਾਤਰ ਸਜੇ ਵਿਦਿਆਰਥੀਆਂ ਨੇ ਫੁੱਲਾਂ ਦੀ ਵਰਖਾ ਕੀਤੀ ਅਤੇ ਭਗਵਾਨ ਰਾਮ ਪ੍ਰਤੀ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ। 

ਇਹ ਖ਼ਬਰ ਵੀ ਪੜ੍ਹੋ : ‘ਵਾਰਨਿੰਗ 2’ ਦਾ ਵੱਡਾ ਸਰਪ੍ਰਾਈਜ਼ ਆਇਆ ਸਾਹਮਣੇ, ਧੀਰਜ ਕੁਮਾਰ ਦੀ ‘ਕੀਪਾ’ ਵਜੋਂ ਹੋਈ ਐਂਟਰੀ

ਇਸ ਤੋਂ ਬਾਅਦ ਅਯੁੱਧਿਆ ਧਾਮ ਤੋਂ ਪ੍ਰਸਾਰਿਤ ਭਗਵਾਨ ਸ਼੍ਰੀ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਦਾ ਪ੍ਰੋਗਰਾਮ ਸਕੂਲ ਦੇ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵੱਡੀ ਸਕਰੀਨ 'ਤੇ ਲਾਈਵ ਦਿਖਾਇਆ ਗਿਆ।ਇਸ ਮੌਕੇ ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਮਨਜੀਤ ਕੌਰ ਸਿੱਧੂ ਨੇ ਕਿਹਾ ਕਿ ਸਾਨੂੰ ਭਗਵਾਨ ਰਾਮ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਨਾਉਣਾ ਚਾਹੀਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News