ਯੂ.ਪੀ: ਗੱਡੀ ਨਹੀਂ ਮਿਲੀ ਤਾਂ ਮੋਢੇ ''ਤੇ ਚੁੱਕ ਕੇ ਲੈ ਗਿਆ ਪਤਨੀ ਦੀ ਲਾਸ਼

Tuesday, May 08, 2018 - 11:31 AM (IST)

ਬਦਾਯੂੰ— ਯੂ.ਪੀ ਦੇ ਬਦਾਯੂੰ ਜ਼ਿਲੇ ਤੋਂ ਇਕ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਵਾਹਨ ਨਾ ਮਿਲਣ ਕਰਕੇ ਇਕ ਪਤੀ ਨੇ ਆਪਣੀ ਪਤਨੀ ਦੀ ਲਾਸ਼ ਨੂੰ ਮੋਢੇ 'ਤੇ ਚੁੱਕਿਆ ਹੋਇਆ ਹੈ। ਉਸ ਨੂੰ ਨਾ ਹੀ ਹਸਪਤਾਲ ਤੋਂ ਐਬੂਲੈਂਸ ਮੁਹੱਈਆ ਕਰਵਾਈ ਗਈ ਅਤੇ ਨਾ ਹੀ ਕੋਈ ਹੋਰ ਵਾਹਨ। ਬਹੁਤ ਗਰੀਬ ਇਹ ਵਿਅਕਤੀ ਆਪਣੀ ਪਤਨੀ ਦੀ ਲਾਸ਼ ਨੂੰ ਮੋਢੇ 'ਤੇ ਚੁੱਕ ਕੇ ਉਸ ਨੂੰ ਕੋਲ ਦੇ ਟੈਂਪੂ ਸਟੈਂਡ ਤੱਕ ਲੈ ਗਿਆ, ਉਥੇ ਉਸ ਨੇ ਲੋਕਾਂ ਤੋਂ ਪੈਸਾ ਇੱਕਠਾ ਕੀਤਾ ਅਤੇ ਬਾਅਦ 'ਚ ਲਾਸ਼ ਨੂੰ ਆਟੋ ਤੋਂ ਘਰ ਲੈ ਕੇ ਆਇਆ। ਮਾਮਲੇ 'ਚ ਸੀ.ਐਮ.ਓ ਦਾ ਕਹਿਣਾ ਹੈ ਕਿ ਹਸਪਤਾਲ 'ਚ ਵਾਹਨ ਮੌਜੂਦ ਹਨ। ਜ਼ਰੂਰਤਮੰਦਾਂ ਨੂੰ ਇਹ ਵਾਹਨ ਮੁਹੱਈਆ ਕਰਵਾਏ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰਵਾ ਕੇ ਦੋਸ਼ੀਆਂ ਖਿਲਾਫ ਕਾਰਵਾਈ ਕਰਨਗੇ। 


ਪਤੀ ਦੇ ਹੰਝੂ ਰੁੱਕਣ ਦੇ ਨਾਮ ਨਹੀਂ ਲੈ ਰਹੇ ਸਨ। ਇਹ ਘਟਨਾ ਸੋਮਵਾਰ ਦੁਪਹਿਰ ਦੀ ਹੈ। ਥਾਣਾ ਮੂਸਾਝਾਗ ਖੇਤਰ ਦੇ ਰਹਿਣ ਵਾਲੇ ਸਾਦਿਕ ਨੇ ਆਪਣੀ ਬੀਮਾਰ ਪਤਨੀ ਮੁਨੀਸ਼ਾ ਨੂੰ ਸੋਮਵਾਰ ਨੂੰ ਸਵੇਰੇ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਸੀ। ਦੁਪਹਿਰ 'ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮੌਤ ਦੇ ਬਾਅਦ ਗਰੀਬ ਸਾਦਿਕ ਨੇ ਲੋਕਾਂ ਤੋਂ ਇਕ ਪ੍ਰਾਰਥਨਾ ਪੱਤਰ ਹਸਪਤਾਲ ਦੇ ਚੀਫ ਮੈਡੀਕਲ ਅਫਸਰ ਦੇ ਨਾਮ ਲਿਖਵਾਇਆ। ਉਸ 'ਚ ਉਸ ਨੇ ਪਤਨੀ ਦੀ ਲਾਸ਼ ਘਰ ਲੈ ਜਾਣ ਲਈ ਵਾਹਨ ਦੀ ਮੰਗ ਕੀਤੀ ਪਰ ਸਾਦਿਕ ਨੂੰ ਵਾਹਨ ਮੁਹੱਈਆ ਨਹੀਂ ਕਰਵਾਇਆ ਗਿਆ। ਦੋਸ਼ ਹੈ ਕਿ ਉਸ ਸਮੇਂ ਜ਼ਿਲਾ ਹਸਪਤਾਲ 'ਚ ਵਾਹਨ ਮੌਜੂਦ ਸੀ। 
ਇਸ ਦੇ ਬਾਅਦ ਪਤੀ ਸਾਦਿਕ ਆਪਣੀ ਪਤਨੀ ਦੀ ਲਾਸ਼ ਨੂੰ ਮੋਢੇ 'ਤੇ ਰੱਖ ਕੇ ਜ਼ਿਲਾ ਹਸਪਤਾਲ ਤੋਂ ਬਾਹਰ ਨਿਕਲਿਆ। ਜ਼ਿਲੇ ਦੇ ਚੀਫ ਮੈਡੀਕਲ ਅਫਸਰ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕਰਕੇ ਹਸਪਤਾਲ ਇੰਚਾਰਜ਼ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ।


Related News