ਜਿੱਤ ਤੋਂ ਬਾਅਦ ਮੰਦਰ ਤੋਂ ਪਰਤ ਰਹੇ ਆਪ ਵਿਧਾਇਕ ਦੇ ਕਾਫਿਲੇ ''ਤੇ ਹਮਲਾ, ਇਕ ਵਰਕਰ ਦੀ ਮੌਤ

02/12/2020 1:38:03 AM

ਨਵੀਂ ਦਿੱਲੀ — ਦਿੱਲੀ 'ਚ ਮੰਗਲਵਾਰ ਨੂੰ ਆਮ ਆਦਮੀ ਪਾਰਟੀ ਨੂੰ ਵੱਡਾ ਬਹੁਮਤ ਮਿਲਿਆ ਅਤੇ ਉਸ ਨੂੰ 62 ਸੀਟਾਂ 'ਤੇ ਜਿੱਤ ਮਿਲੀ ਹੈ, ਚੋਣ ਨਤੀਜੇ ਆਉਣ ਦੇ ਸਿਰਫ ਕੁਝ ਹੀ ਘੰਟੇ ਦੇ ਅੰਦਰ ਮੰਗਲਵਾਰ ਨੂੰ ਦੇਰ ਰਾਤ ਮਹਰੌਲੀ ਤੋਂ ਇਕ ਵੱਡੀ ਖਬਰ ਸਾਹਮਣੇ ਆ ਗਈ। ਦੱਸਿਆ ਜਾ ਰਿਹਾ ਹੈ ਕਿ ਮਹਰੌਲੀ ਵਿਧਾਇਕ ਨਰੇਸ਼ ਯਾਦਵ ਦੇ ਕਾਫਿਲੇ 'ਤੇ ਹਮਲਾ ਕੀਤਾ ਗਿਆ। ਇਸ ਹਮਲੇ 'ਚ ਆਪ ਦੇ ਨਵੇਂ ਚੁਣੇ ਗਏ ਵਿਧਾਇਕ ਨਰੇਸ਼ ਯਾਦਵ ਤਾਂ ਸੁਰੱਖਿਅਤ ਬਚ ਗਏ ਪਰ ਵਰਕਰ ਦੀ ਮੌਤ ਦੀ ਖਬਰ ਹੈ ਉਥੇ ਹੀ ਇਕ ਹੋਰ ਵਰਕਰ ਜ਼ਖਮੀ ਦੱਸਿਆ ਜਾ ਰਿਹਾ ਹੈ।

ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਰਾਜਨੀਤਕ ਹਲਕਿਆ 'ਚ ਭਾਜੜ ਮਚ ਗਈ ਅਤੇ ਇਸ ਘਟਨਾ ਨੂੰ ਲੈ ਕੇ ਦਿੱਲੀ ਪੁਲਸ ਦੀ ਨਿੰਦਾ ਕੀਤੀ ਜਾ ਰਹੀ ਹੈ। ਇਥੇ ਅਪਰਾਧੀਆਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਉਥੇ ਹੀ ਪਾਰਟੀ ਰਾਜਸਭਾ ਸੰਸਦ ਸੰਜੈ ਸਿੰਘ ਨੇ ਟਵੀਟ ਕਰ ਕਿਹਾ-ਮਹਰੌਲੀ ਵਿਧਾਇਕ ਨਰੇਸ਼ ਯਾਦਵ ਦੇ ਕਾਫਿਲੇ 'ਤੇ ਹਮਲਾ ਅਸ਼ੋਕ ਮਾਨ ਦੀ ਸ਼ਰੇਆਮ ਹੱਤਿਆ ਇਹ ਹੈ ਦਿੱਲੀ 'ਚ ਕਾਨੂੰਨ ਰਾਜ...। ਮੌਕੇ 'ਤੇ ਪਹੁੰਚੀ ਪੁਲਸ ਦੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ।

 


Inder Prajapati

Content Editor

Related News