ਮੋਬਾਈਲ ਦੁਕਾਨਦਾਰ ਦਾ ਗੋਲੀਆਂ ਮਾਰ ਕੇ ਕਤਲ, CCTV ਫੁਟੇਜ਼ ਖੰਗਾਲ ਰਹੀ ਪੁਲਸ

Saturday, Oct 05, 2024 - 11:37 AM (IST)

ਪਟਨਾ-  ਬਿਹਾਰ ਵਿਚ ਰਾਜਧਾਨੀ ਪਟਨਾ ਦੇ ਦਾਨਾਪੁਰ ਥਾਣਾ ਖੇਤਰ ਵਿਚ ਬਦਮਾਸ਼ਾਂ ਨੇ ਇਕ ਮੋਬਾਈਲ ਫੋਨ ਦੁਕਾਨਦਾਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਸੂਤਰਾਂ ਨੇ ਸ਼ਨੀਵਾਰ ਨੂੰ ਇੱਥੇ ਦੱਸਿਆ ਕਿ ਦੁਕਾਨਦਾਰ ਕਰਨ ਸ਼ਰਮਾ (24) ਸ਼ੁੱਕਰਵਾਰ ਦੇਰ ਰਾਤ ਗੋਲਾ ਰੋਡ ਸਥਿਤ ਆਪਣੀ ਦੁਕਾਨ ਨੂੰ ਬੰਦ ਕਰਨ ਮਗਰੋਂ ਬਾਈਕ 'ਤੇ ਆਪਣੇ ਇਕ ਕਰਮੀ ਨੂੰ ਸਗੁਨਾ ਮੋੜ 'ਤੇ ਛੱਡਣ ਲਈ ਜਾ ਰਿਹਾ ਸੀ। ਇਸ ਦੌਰਾਨ ਆਰ. ਪੀ. ਐੱਸ. ਮੋੜ ਨੇੜੇ ਬਾਈਕ ਸਵਾਰ ਬਦਮਾਸ਼ਾਂ ਨੇ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। 

ਕਰਨ ਮੂਲ ਰੂਪ ਤੋਂ ਪਟਨਾ ਦੇ ਜ਼ਿਲ੍ਹੇ ਵਿਕਰਮ ਦਾ ਵਸਨੀਕ ਸੀ। ਕਰਨ ਰੂਪਸਪੁਰ ਥਾਣਾ ਖੇਤਰ ਵਿਚ ਡੀ. ਪੀ. ਐੱਸ. ਮੋੜ ਸਥਿਤ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਸੀ। ਕਰਨ ਨਾਲ ਆ ਰਹੇ ਦੁਕਾਨ ਦੇ ਕਰਮੀ ਆਦਿਤਿਆ ਨੇ ਉਸ ਦੇ ਪਰਿਵਾਰ ਦੇ ਨਾਲ ਗੱਲ ਕੀਤੀ ਅਤੇ ਸੂਚਨਾ ਡਾਇਲ 112 ਦੀ ਟੀਮ ਨੂੰ ਦਿੱਤੀ। ਕਤਲ ਦੀ ਸੂਚਨਾ ਮਿਲਣ 'ਤੇ ਪਰਿਵਾਰ ਅਤੇ ਡਾਇਲ 112 ਦੀ ਟੀਮ ਨਾਲ ਸਥਾਨਕ ਪੁਲਸ ਮੌਕੇ 'ਤੇ ਪਹੁੰਚੀ ਅਤੇ ਜ਼ਖਮੀ ਕਰਨ ਨੂੰ ਸਗੁਨਾ ਮੋੜ ਸਥਿਤ ਨਿੱਜੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।  ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਤਿੰਨ ਲੋਕਾਂ ਨੂੰ ਹਿਰਾਸਤ ਵਿਚ ਲੈ ਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਇਸ ਘਟਨਾ ਨੂੰ ਲੈ ਕੇ ਸੀ. ਸੀ. ਟੀ. ਵੀ. ਫੁਟੇਜ਼ ਖੰਗਾਲ ਰਹੀ ਹੈ।

ਓਧਰ ਮ੍ਰਿਤਕ ਦੇ ਛੋਟੇ ਭਰਾ ਅਰਜੁਨ ਕੁਮਾਰ ਨੇ ਦੱਸਿਆ ਕਿ ਮੇਰਾ ਭਰਾ ਰੋਜ਼ਾਨਾ ਵਾਂਗ ਕੱਲ ਰਾਤ ਕਰੀਬ 10 ਵਜੇ ਗੋਲਾ ਰੋਡ ਸਥਿਤ ਅਨਮੋਲ ਨਾਮੀ ਮੋਬਾਈਲ ਦੁਕਾਨ ਬੰਦ ਕਰ ਕੇ ਆਪਣੇ ਕਰਮੀ ਨਾਲ ਪਰਤ ਰਿਹਾ ਸੀ। ਰੋਜ਼ਾਨਾ ਵਾਂਗ ਉਹ ਆਪਣੇ ਕਰਮੀ ਆਦਿਤਿਆ ਨੂੰ ਸਗੁਨਾ ਮੋੜ ਸਥਿਤ ਉਸ ਦੇ ਘਰ ਛੱਡ ਕੇ ਆਪਣੇ ਡੀ. ਪੀ. ਐੱਸ ਮੋੜ ਸਥਿਤ ਆਪਣੇ ਫਲੈਟ 'ਚ ਜਾ ਰਿਹਾ ਸੀ। ਅਰਜੁਨ ਮੁਤਾਬਕ ਦੁਕਾਨ ਦੇ ਕਰਮੀ ਆਦਿਤਿਆ ਨੇ ਕਾਲ ਕਰ ਕੇ ਦੱਸਿਆ ਕਿ ਇਕ ਬਾਈਕ ਸਵਾਰ ਦੋ ਬਦਮਾਸ਼ਾਂ ਨੇ ਅਚਾਨਕ ਆ ਕੇ ਕਰਨ 'ਤੇ ਗੋਲੀ ਚਲਾ ਦਿੱਤੀ। ਬਦਮਾਸ਼ਾਂ ਨੇ ਕਰਨ ਨੂੰ ਤਿੰਨ ਗੋਲੀਆਂ ਮਾਰੀਆਂ। 


Tanu

Content Editor

Related News