ਆਪਸੀ ਰੰਜਿਸ਼ ਕਾਰਨ ਦੁਕਾਨਦਾਰ ਦੋ ਭਰਾਵਾਂ ਦਾ ਗੋਲੀਆਂ ਮਾਰ ਕੇ ਕਤਲ

Monday, Sep 02, 2024 - 11:27 AM (IST)

ਆਪਸੀ ਰੰਜਿਸ਼ ਕਾਰਨ ਦੁਕਾਨਦਾਰ ਦੋ ਭਰਾਵਾਂ ਦਾ ਗੋਲੀਆਂ ਮਾਰ ਕੇ ਕਤਲ

ਸ਼ਿਵਪੁਰੀ- ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਦੇ ਪਿਛੌਰ 'ਚ ਦੋ ਦੁਕਾਨਦਾਰਾਂ ਦੀ ਆਪਸੀ ਰੰਜਿਸ਼ ਕਾਰਨ ਇਕ ਦੁਕਾਨਦਾਰ ਨੇ ਆਪਣੇ ਕਰੀਬ 17 ਸਾਥੀਆਂ ਨਾਲ ਮਿਲ ਕੇ ਆਪਣੇ ਗੁਆਂਢੀ ਦੁਕਾਨਦਾਰ ਦੋ ਭਰਾਵਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪੁਲਸ ਸੂਤਰਾਂ ਮੁਤਾਬਕ ਮ੍ਰਿਤਕਾਂ ਦੇ ਨਾਂ ਵਿਜੇ ਅਤੇ ਅਜੇ ਦੱਸੇ ਗਏ ਹਨ। ਮੁੱਢਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਵਿਜੇ ਅਤੇ ਅਜੇ ਦੀ ਦੁਕਾਨ ਪਿਛੌਰ ਦੀ ਅਨਾਜ ਮੰਡੀ ਨੇੜੇ ਹੈ। ਉਥੇ ਸ਼ੇਰ ਸਿੰਘ ਦੀ ਦੁਕਾਨ ਹੈ। ਦੋਵੇਂ ਮੀਟ ਵੇਚਣ ਦਾ ਕੰਮ ਕਰਦੇ ਸਨ ਅਤੇ ਇਨ੍ਹਾਂ ਦੋਹਾਂ ਵਿਚਕਾਰ ਅਕਸਰ ਝਗੜਾ ਹੁੰਦਾ ਰਹਿੰਦਾ ਸੀ।

ਕੱਲ੍ਹ ਸ਼ਾਮ ਨੂੰ ਵੀ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਸ਼ੇਰ ਸਿੰਘ ਆਪਣੇ ਕਰੀਬ 17 ਸਾਥੀਆਂ ਸਮੇਤ ਵਿਜੇ ਅਤੇ ਅਜੇ ਦੇ ਘਰ ਪਹੁੰਚਿਆ ਅਤੇ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਗੋਲੀਆਂ ਮਾਰ ਦਿੱਤੀਆਂ। ਦੋਵਾਂ ਨੂੰ ਪਿਛੌਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


author

Tanu

Content Editor

Related News