ਸ਼ੋਪੀਆਂ ''ਚ ਡੀ. ਐੱਸ. ਪੀ. ਦੇ ਕਾਫਲੇ ''ਤੇ ਅੱਤਵਾਦੀ ਹਮਲਾ, 4 ਜਵਾਨ ਸ਼ਹੀਦ
Wednesday, Aug 29, 2018 - 03:33 PM (IST)

ਸ਼੍ਰੀਨਗਰ— ਅੱਤਵਾਦੀਆਂ ਨੇ ਬੁੱਧਵਾਰ ਨੂੰ ਪੁਲਸ ਕਾਫਲੇ 'ਤੇ ਹਮਲਾ ਕੀਤਾ, ਜਿਸ 'ਚ 4 ਪੁਲਸ ਕਰਮਚਾਰੀ ਸ਼ਹੀਦ ਹੋ ਗਏ। ਹਮਲਾ ਸ਼ੋਪੀਆਂ ਦੇ ਅਰਹਾਮਾ 'ਚ ਉਸ ਸਮੇਂ ਕੀਤਾ ਗਿਆ, ਜਦੋਂ ਡੀ. ਐੱਸ. ਪੀ. ਹੈੱਡਕੁਆਰਟਰ ਦੀ ਐਸਕਾਰਟ ਪਾਰਟੀ ਨਿਕਲੀ। 4 ਪੁਲਸ ਕਰਮਚਾਰੀ ਹਮਲੇ 'ਚ ਜ਼ਖਮੀ ਹੋ ਗਏ। ਉਨ੍ਹਾਂ ਨੂੰ ਜਲਦ ਹੀ ਹਸਪਤਾਲ ਪਹੁੰਚਾਇਆ ਗਿਆ ਅਤੇ ਚਾਰਾਂ ਨੇ ਹਸਪਤਾਲ 'ਚ ਹੀ ਦਮ ਤੋੜ ਦਿੱਤਾ।