ਕੋਰੋਨਾਵਾਇਰਸ ਨੇ ਕੱਪੜੇ ਦੀ ਇਸ ਦੁਕਾਨ ਨੂੰ ਬਣਾ ਦਿੱਤਾ ਮਸ਼ਹੂਰ, ਲੋਕ ਲੈ ਰਹੇ ਹਨ ਸੈਲਫੀਆਂ

03/18/2020 5:56:20 PM

ਤਿਰੂਵੰਤਪੁਰਮ—ਕੇਰਲ 'ਚ ਸਾਲਾਂ ਪੁਰਾਣੀ ਕੱਪੜੇ ਦੀ ਦੁਕਾਨ ਇਸ ਸਮੇਂ ਚਰਚਾ ਦਾ ਵਿਸ਼ਾ ਬਣ ਗਈ ਅਤੇ ਲੋਕ ਇਸ ਦੇ ਸਾਹਮਣੇ ਦੂਰੋ ਹੀ ਸੈਲਫੀਆਂ ਲੈ ਰਹੇ ਹਨ। ਦਰਅਸਲ ਕੇਰਲ 'ਚ ਕੋਚੀ ਤੋਂ 40 ਕਿਲੋਮੀਟਰ ਦੂਰੀ ਮੁਵਤੁਪੁਜਾ ਪਿੰਡ 'ਚ 'ਕੋਰੋਨਾ ਟੈਕਸਟਾਇਲ' ਨਾਂ ਦੀ ਦੁਕਾਨ ਹੈ ਜੋ ਕਈ ਸਾਲ ਪੁਰਾਣੀ ਹੈ ਪਰ ਲੋਕ ਦੁਕਾਨ ਦਾ ਨਾਂ ਦੇਖ ਕੇ ਹੱਸਦੇ ਹਨ, ਜਿਨ੍ਹਾਂ ਨੂੰ ਦੇਖ ਕੇ ਦੁਕਾਨਦਾਰ ਦਾ ਚਿਹਰਾ ਵੀ ਖਿੜ ਜਾਂਦਾ ਹੈ।

ਦੁਕਾਨ ਮਾਲਕ ਪਾਰੀਦ ਨੇ ਦੱਸਿਆ ਹੈ, ''ਮੈਂ ਡਿਕਸ਼ਨਰੀ 'ਚ ਇਸ ਸ਼ਬਦ ਨੂੰ ਦੇਖਿਆ ਸੀ ਅਤੇ ਮੈਨੂੰ ਇਹ ਸ਼ਬਦ ਚੰਗਾ ਲੱਗਾ ਇਸ ਲਈ ਮੈਂ ਦੁਕਾਨ ਦਾ ਨਾਂ ਰੱਖ ਦਿੱਤਾ ਪਰ ਮੈਂ ਕਦੇ ਇਹ ਨਹੀਂ ਸੋਚਿਆ ਸੀ ਕਿ ਇਕ ਦਿਨ ਇਸ ਨਾਂ ਦੀ ਬੀਮਾਰੀ ਵੀ ਆਵੇਗੀ। ਉਨ੍ਹਾਂ ਨੇ ਦੱਸਿਆ ਹੈ, ''ਲੋਕ ਦੁਕਾਨ ਦੇ ਨੇੜੇ ਆ ਕੇ ਸੈਲਫੀ ਲੈਂਦੇ ਹਨ। ਕੁਝ ਲੋਕ ਮੈਨੂੰ ਦੇਖ ਕੇ ਹੱਸਦੇ ਹੋਏ ਅੱਗੇ ਚਲੇ ਜਾਂਦੇ ਹਨ। ਮੈਂ ਦੇਖਦਾ ਹਾਂ ਕਿ ਗੱਡੀਆਂ ਰਾਹੀਂ ਜਦੋਂ ਲੋਕ ਲੰਘਦੇ ਹਨ ਤਾਂ ਦੁਕਾਨ ਦਾ ਨਾਂ ਦੇਖ ਕੇ ਹੈਰਾਨ ਰਹਿ ਜਾਂਦੇ ਹਨ ਅਤੇ ਗੱਡੀਆਂ ਰੋਕ ਕੇ ਧਿਆਨ ਨਾਲ ਦੇਖਦੇ ਹਨ। '' ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਕੋਰੋਨਾਵਾਇਰਸ ਦੇ ਫੈਲਣ ਤੋਂ ਬਾਅਦ ਮੈਂ ਵੀ ਸਾਵਧਾਨੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਗਾਹਕਾਂ ਲਈ ਦੁਕਾਨ 'ਚ ਹੈੱਡ ਵਾਸ਼ ਰੱਖਿਆ ਹੈ, ਜੋ ਵੀ ਦੁਕਾਨ 'ਚ ਦਾਖਲ ਹੁੰਦਾ ਹੈ, ਉਸਨੂੰ ਪਹਿਲਾਂ ਹੈੱਡ ਸੈਨੇਟਾਈਜ਼ਰ ਦਿੱਤਾ ਜਾਂਦਾ ਹੈ।''

ਦੱਸਣਯੋਗ ਹੈ ਕਿ ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾਵਾਇਰਸ ਕਾਰਨ ਹੁਣ ਤੱਰ ਪੂਰੀ ਦੁਨੀਆ ਇਸ ਵਾਇਰਸ ਦੇ ਲਪੇਟ 'ਚ ਆ ਚੁੱਕੀ ਹੈ। ਤਾਜ਼ਾ ਅੰਕੜਿਆਂ ਮੁਤਾਬਕ ਭਾਰਤ ’ਚ ਕੋਰੋਨਾ ਵਾਇਰਸ ਦੇ ਪਾਜੀਟਿਵ ਮਾਮਲਿਆਂ ਦੀ ਗਿਣਤੀ ਵਧ ਕੇ 147 ਹੋ ਗਈ ਹੈ। ਇਨ੍ਹਾਂ ’ਚੋਂ 14 ਮਰੀਜ਼ ਠੀਕ ਵੀ ਹੋਏ ਅਤੇ 3 ਲੋਕਾਂ ਦੀ ਜਾਨ ਜਾ ਚੁੱਕੀ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਕੋਰੋਨਾ ਦੇ ਮਰੀਜ਼ ਸਾਹਮਣੇ ਆ ਰਹੇ ਹਨ। ਕੁੱਲ 147 ਲੋਕਾਂ ’ਚ 123 ਭਾਰਤੀ ਅਤੇ 25 ਵਿਦੇਸ਼ੀ ਨਾਗਰਿਕ ਸ਼ਾਮਲ ਹਨ। ਇਹ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਦੁਨੀਆ ਭਰ ’ਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 7,994 ਤਕ ਪਹੁੰਚ ਗਈ ਹੈ ਅਤੇ 1 ਲੱਖ 99 ਹਜ਼ਾਰ ਹੁਣ ਤੱਕ ਪੁਸ਼ਟੀ ਕੀਤੇ ਗਏ ਮਾਮਲੇ ਹਨ। 

 


Iqbalkaur

Content Editor

Related News