‘ਸ਼ੂਟਰ ਦਾਦੀ’ ਚੰਦਰੋ ਤੋਮਰ ਦਾ ਦਿਹਾਂਤ, ਕੋਰੋਨਾ ਨਾਲ ਸੀ ਪੀੜਤ
Friday, Apr 30, 2021 - 04:40 PM (IST)
ਨਵੀਂ ਦਿੱਲੀ : ਉਤਰ ਪ੍ਰਦੇਸ਼ ਦੇ ਬਾਗਪਤ ਦੀ ਸ਼ੂਟਰ ਦਾਦੀ ਚੰਦਰੋ ਤੋਮਰ ਦਾ ਕੋਰੋਨਾ ਨਾਲ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ ਹੈ। ਉਹ 89 ਸਾਲ ਦੀ ਸੀ। ਚੰਦਰੋ ਤੋਮਰ ਦੀ ਦਰਾਣੀ ਅਤੇ ਉਨ੍ਹਾਂ ਦੀ ਤਰ੍ਹਾਂ ਹੀ ਦੁਨੀਆ ਦੀ ਸਭ ਤੋਂ ਵੱਡੀ ਉਮਰ ਦੀ ਨਿਸ਼ਾਨੇਬਾਜ਼ਾਂ ਵਿਚੋਂ ਇਕ ਪ੍ਰਕਾਸ਼ੀ ਤੋਮਰ ਨੇ ਆਪਣੇ ਟਵਿਟਰ ਪੇਜ਼ ’ਤੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਟਵੀਟ ਕੀਤਾ, ‘ਮੇਰਾ ਸਾਥ ਛੁੱਟ ਗਿਆ। ਚੰਦਰੋ ਕਿੱਥੇ ਚਲੀ ਗਈ।’।
ਇਹ ਵੀ ਪੜ੍ਹੋ : MS ਧੋਨੀ ਦੇ ਮਾਤਾ-ਪਿਤਾ ਨੇ ਦਿੱਤੀ ਕੋਰੋਨਾ ਨੂੰ ਮਾਤ, ਹਸਪਤਾਲ ਤੋਂ ਪਰਤੇ ਘਰ
ਚੰਦਰੋ ਤੋਮਰ ਨੂੰ ਇਸ ਹਫ਼ਤੇ ਦੇ ਸ਼ੁਰੂ ਵਿਚ ਸਾਹ ਲੈਣ ਵਿਚ ਪਰੇਸ਼ਾਨੀ ਦੇ ਕਾਰਨ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ। ਟੈਸਟਾਂ ਤੋਂ ਪਤਾ ਲੱਕਾ ਕਿ ਉਹ ਕੋਵਿਡ-19 ਪਾਜ਼ੇਟਿਵ ਹੈ।
ਇਹ ਵੀ ਪੜ੍ਹੋ : IPL 2021: ਰਾਜਸਥਾਨ ਰਾਇਲਜ਼ ਨੇ ਭਾਰਤ ਦੀ ਮਦਦ ਲਈ ਕੋਵਿਡ ਰਾਹਤ ਫੰਡ ’ਚ ਦਾਨ ਕੀਤੇ 7.5 ਕਰੋੜ ਰੁਪਏ
ਚੰਦਰੋ ਤੋਮਰ ਨੇ ਜਦੋਂ ਨਿਸ਼ਾਨੇਬਾਜ਼ੀ ਨੂੰ ਅਪਣਾਇਆ ਸੀ ਉਦੋਂ ਉਨ੍ਹਾਂ ਦੀ ਉਮਰ 60 ਸਾਲ ਤੋਂ ਵਧੇਰੇ ਸੀ ਪਰ ਇਸ ਤੋਂ ਬਾਅਦ ਉਨ੍ਹਾਂ ਨੇ ਕਈ ਕੌਮਾਂਤਰੀ ਮੁਕਾਬਲੇ ਜਿੱਤੇ ਅਤੇ ਇੱਥੋਂ ਤੱਕ ਕਿ ਉਨ੍ਹਾਂ ’ਤੇ ਇਕ ਫ਼ਿਲਮ ਵੀ ਬਣਾਈ ਗਈ ਹੈ। ਉਨ੍ਹਾਂ ਨੂੰ ਵਿਸ਼ਵ ਦੀ ਸਭ ਤੋਂ ਜ਼ਿਆਦਾ ਉਮਰ ਵਾਲੀ ਨਿਸ਼ਾਨੇਬਾਜ਼ ਮੰਨਿਆ ਜਾਂਦਾ ਸੀ।
ਇਹ ਵੀ ਪੜ੍ਹੋ : ਟਾਈਮ ਮੈਗਸ਼ੀਨ ਦੇ ‘ਕਵਰ’ ’ਤੇ ਭਾਰਤ ’ਚ ਬਲਦੀਆਂ ਚਿਖ਼ਾਵਾਂ ਦਾ ਖ਼ੌਫ਼ਨਾਕ ਮੰਜ਼ਰ