ਬੂਟਾਂ ’ਤੇ ਲਿਖਿਆ ‘ਠਾਕੁਰ’, ਦੁਕਾਨਦਾਰ ਅਤੇ ਕੰਪਨੀ ’ਤੇ ਦਰਜ ਹੋਈ FIR

1/6/2021 2:35:20 PM

ਬੁਲੰਦਸ਼ਹਿਰ— ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲ੍ਹੇ ’ਚ ਇਕ ਬੂਟ ਵੇਚਣ ਵਾਲੀ ਕੰਪਨੀ ਅਤੇ ਦੁਕਾਨਦਾਰ ’ਤੇ ਐੱਫ. ਆਈ. ਆਰ. ਦਰਜ ਹੋਈ ਹੈ। ਦਰਅਸਲ ਇੱਥੋਂ ਦੇ ਗੁਲਾਵਠੀ ਇਲਾਕੇ ਵਿਚ ਇਕ ਦੁਕਾਨ ’ਚ ਵਿਕ ਰਹੇ ਬੂਟਾਂ ਦੇ ਸੋਲ ’ਤੇ ਜਾਤੀਸੂਚਕ ਸ਼ਬਦ ‘ਠਾਕੁਰ’ ਲਿਖਿਆ ਹੋਇਆ ਮਿਲਿਆ। ਇਸ ਤੋਂ ਬਾਅਦ ਗੁਲਾਵਠੀ ਵਾਸੀ ਵਿਸ਼ਾਲ ਚੌਹਾਨ ਨੇ ਦੋਸ਼ੀ ਦੁਕਾਨਦਾਰ ਅਤੇ ਬੂਟ ਬਣਾਉਣ ਵਾਲੀ ਕੰਪਨੀ ਖ਼ਿਲਾਫ਼ ਰਿਪੋਰਟ ਦਰਜ ਕਰਵਾਈ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਦੁਕਾਨਦਾਰ ਅਤੇ ਬੂਟ ਬਣਾਉਣ ਵਾਲੀ ਕੰਪਨੀ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਪੁਲਸ ਨੇ ਦੋਸ਼ੀ ਦੁਕਾਨਦਾਰ ਨੂੰ ਹਿਰਾਸਤ ’ਚ ਲਿਆ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। 

ਵਿਸ਼ਾਲ ਚੌਹਾਨ ਨੇ ਦੱਸਿਆ ਕਿ ਉਸ ਨੇ ਬੂਟਾਂ ਦੇ ਸੋਲ ’ਤੇ ‘ਠਾਕੁਰ’ ਸ਼ਬਦ ਲਿਖਿਆ ਹੋਇਆ ਦੇਖਿਆ। ਉਸ ਨੇ ਦੁਕਾਨਦਾਰ ਤੋਂ ਇਸ ਬਾਰੇ ਪੁੱਛਿਆ ਅਤੇ ਇਸ ਤਰ੍ਹਾਂ ਦੇ ਬੂਟ ਵੇਚਣ ਦਾ ਵਿਰੋਧ ਕੀਤਾ। ਦੁਕਾਨਦਾਰ ਨੇ ਉਸ ਨਾਲ ਮਾੜਾ ਵਤੀਰਾ ਕੀਤਾ। ਫਿਰ ਉਸ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਮੌਕੇ ’ਤੇ ਪੁੱਜੀ ਪੁਲਸ ਨੇ ਦੁਕਾਨਦਾਰ ਨੂੰ ਹਿਰਾਸਤ ’ਚ ਲੈ ਲਿਆ। ਦਰਜ ਸ਼ਿਕਾਇਤ ’ਚ ਨੌਜਵਾਨ ਨੇ ਬੇਨਤੀ ਕੀਤੀ ਹੈ ਕਿ ਇਸ ਤਰ੍ਹਾਂ ਦੇ ਬੂਟ ਬਣਾਉਣ ਵਾਲੀ ਕੰਪਨੀ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। 


Tanu

Content Editor Tanu