ਪੀ.ਸੀ.ਬੀ. ਨੇ ਮੁਹੰਮਦ ਰਿਜ਼ਵਾਨ ਨੂੰ ਘਰੇਲੂ ਕ੍ਰਿਕਟ ਖੇਡਣ ਦੀ ਦਿੱਤੀ ਇਜਾਜ਼ਤ

Sunday, Oct 18, 2026 - 05:54 PM (IST)

ਪੀ.ਸੀ.ਬੀ. ਨੇ ਮੁਹੰਮਦ ਰਿਜ਼ਵਾਨ ਨੂੰ ਘਰੇਲੂ ਕ੍ਰਿਕਟ ਖੇਡਣ ਦੀ ਦਿੱਤੀ ਇਜਾਜ਼ਤ

ਲਾਹੌਰ : ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੂੰ ਘਰੇਲੂ ਕ੍ਰਿਕਟ ਖੇਡਣ ਦੀ ਇਜਾਜ਼ਤ ਦੇ ਦਿੱਤੀ ਹੈ। ਰਿਜ਼ਵਾਨ 'ਤੇ ਆਨਲਾਈਨ ਸੱਟੇਬਾਜ਼ੀ, ਜੂਏਬਾਜ਼ੀ ਅਤੇ ਡ੍ਰੈਸਿੰਗ ਰੂਮ ਦੀ ਜਾਣਕਾਰੀ ਲੀਕ ਕਰਨ ਦੇ ਦੋਸ਼ਾਂ ਹੇਠ ਜਾਂਚ ਚੱਲ ਰਹੀ ਹੈ। ਪਾਕਿਸਤਾਨ ਦੇ ਸਾਬਕਾ ਕਪਤਾਨ ਅਤੇ ਸੁਈ ਨੌਰਦਰਨ ਗੈਸ ਪਾਈਪਲਾਈਨਜ਼ ਲਿਮਟਿਡ  ਦੇ ਡਾਇਰੈਕਟਰ ਤੇ ਮੁੱਖ ਕੋਚ ਮੁਹੰਮਦ ਹਫ਼ੀਜ਼ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਪੀ.ਸੀ.ਬੀ. ਤੋਂ ਈਮੇਲ ਮਿਲੀ ਹੈ, ਜਿਸ ਵਿੱਚ ਰਿਜ਼ਵਾਨ ਨੂੰ 19 ਅਕਤੂਬਰ ਤੋਂ ਸ਼ੁਰੂ ਹੋ ਰਹੇ 'ਪ੍ਰੈਜ਼ੀਡੈਂਟਸ ਕੱਪ' ਫਰਸਟ ਕਲਾਸ ਟੂਰਨਾਮੈਂਟ ਵਿੱਚ ਖੇਡਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਰਿਜ਼ਵਾਨ ਇਸ ਟੂਰਨਾਮੈਂਟ ਵਿੱਚ SNGPL ਟੀਮ ਦੀ ਕਪਤਾਨੀ ਕਰਨਗੇ।

ਜ਼ਿਕਰਯੋਗ ਹੈ ਕਿ ਰਿਜ਼ਵਾਨ ਅਤੇ ਉਨ੍ਹਾਂ ਦੇ ਸਾਥੀ ਖਿਡਾਰੀ ਇਮਾਮ ਉਲ ਹੱਕ ਨੂੰ ਅਗਸਤ ਵਿੱਚ ਇੰਗਲੈਂਡ ਦੌਰੇ ਦੌਰਾਨ ਦੂਜੇ ਟੈਸਟ ਮੈਚ ਤੋਂ ਬਾਅਦ ਵਾਪਸ ਬੁਲਾ ਲਿਆ ਗਿਆ ਸੀ ਅਤੇ ਉਨ੍ਹਾਂ ਦੇ ਘਰੇਲੂ ਕ੍ਰਿਕਟ ਖੇਡਣ 'ਤੇ ਰੋਕ ਲਗਾ ਦਿੱਤੀ ਗਈ ਸੀ। ਰਾਸ਼ਟਰੀ ਸਾਈਬਰ ਅਪਰਾਧ ਸੈੱਲ ਇਨ੍ਹਾਂ ਖਿਡਾਰੀਆਂ ਖਿਲਾਫ਼ ਡ੍ਰੈਸਿੰਗ ਰੂਮ ਦੀ ਜਾਣਕਾਰੀ ਲੀਕ ਕਰਨ ਅਤੇ ਆਨਲਾਈਨ ਜੂਏਬਾਜ਼ੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਕਰ ਰਿਹਾ ਹੈ।
 


author

Tarsem Singh

Content Editor

Related News