ਰਣਜੀ ਤੋਂ ਪਹਿਲਾਂ ਮੁੰਬਈ ਟੀਮ ਨਾਲ ਵਿਕਟਕੀਪਿੰਗ ਦਾ ਅਭਿਆਸ ਕਰ ਰਹੇ ਯਸ਼ਸਵੀ ਜਾਇਸਵਾਲ: ਸਿੱਧੇਸ਼ ਲਾਡ

Thursday, Oct 08, 2026 - 03:45 PM (IST)

ਰਣਜੀ ਤੋਂ ਪਹਿਲਾਂ ਮੁੰਬਈ ਟੀਮ ਨਾਲ ਵਿਕਟਕੀਪਿੰਗ ਦਾ ਅਭਿਆਸ ਕਰ ਰਹੇ ਯਸ਼ਸਵੀ ਜਾਇਸਵਾਲ: ਸਿੱਧੇਸ਼ ਲਾਡ

ਮੁੰਬਈ : ਮੁੰਬਈ ਦੇ ਕਪਤਾਨ ਸਿੱਧੇਸ਼ ਲਾਡ ਨੇ ਵੀਰਵਾਰ ਨੂੰ ਦੱਸਿਆ ਕਿ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਬੱਲੇਬਾਜ਼ੀ ਅਤੇ ਲੈੱਗ-ਸਪਿਨ ਤੋਂ ਇਲਾਵਾ ਆਪਣੇ 'ਬੈਕ-ਅੱਪ' ਹੁਨਰ ਵਜੋਂ ਵਿਕਟਕੀਪਿੰਗ 'ਤੇ ਵੀ ਕੰਮ ਕਰ ਰਹੇ ਹਨ। ਰਣਜੀ ਟ੍ਰੌਫੀ 2026-27 ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਜਾਇਸਵਾਲ ਦੀ ਵਿਕਟਕੀਪਿੰਗ ਦਾ ਅਭਿਆਸ ਕਰਦਿਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਹ 24 ਸਾਲਾ ਖਿਡਾਰੀ ਅਕਸਰ ਭਾਰਤੀ ਟੀਮ ਦੇ ਨੈੱਟਜ਼ ਵਿੱਚ ਲੈੱਗ-ਸਪਿਨ ਗੇਂਦਬਾਜ਼ੀ ਦਾ ਅਭਿਆਸ ਵੀ ਕਰਦਾ ਹੈ ਅਤੇ ਕੁਝ ਮੁਕਾਬਲਿਆਂ ਵਿੱਚ ਗੇਂਦਬਾਜ਼ੀ ਵੀ ਕਰ ਚੁੱਕਾ ਹੈ।

ਜਾਇਸਵਾਲ ਐਤਵਾਰ ਤੋਂ ਚੰਡੀਗੜ੍ਹ ਖ਼ਿਲਾਫ਼ ਵਾਨਖੇੜੇ ਸਟੇਡੀਅਮ ਵਿੱਚ ਸ਼ੁਰੂ ਹੋਣ ਵਾਲੇ ਮੁੰਬਈ ਦੇ ਰਣਜੀ ਟ੍ਰੌਫੀ ਦੇ ਪਹਿਲੇ ਮੈਚ ਲਈ ਉਪਲਬਧ ਰਹਿਣਗੇ, ਪਰ ਰਾਸ਼ਟਰੀ ਟੀਮ ਦੀਆਂ ਜ਼ਿੰਮੇਵਾਰੀਆਂ ਕਾਰਨ ਉਹ ਦੂਜੇ ਮੈਚ ਤੋਂ ਬਾਅਦ ਉਪਲਬਧ ਨਹੀਂ ਹੋਣਗੇ। ਲਾਡ ਨੇ ਮੁੰਬਈ ਦੀ ਸੀਜ਼ਨ ਤੋਂ ਪਹਿਲਾਂ ਆਯੋਜਿਤ ਪ੍ਰੈੱਸ ਕਾਨਫ਼ਰੰਸ ਦੌਰਾਨ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ, "ਉਹ ਇੱਕ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੇ ਵਿਕਟਕੀਪਿੰਗ ਦਾ ਅਭਿਆਸ ਸ਼ੁਰੂ ਕੀਤਾ ਹੈ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਆਪਣੇ ਖੇਡ ਵਿੱਚ ਇੱਕ ਹੋਰ ਹੁਨਰ ਜੋੜਨਾ ਚਾਹੁੰਦੇ ਹਨ।" ਉਨ੍ਹਾਂ ਅੱਗੇ ਕਿਹਾ, "ਮੈਨੂੰ ਨਹੀਂ ਪਤਾ ਕਿ ਉਨ੍ਹਾਂ ਦਾ ਇਰਾਦਾ ਕੀ ਹੈ, ਪਰ ਫਿਲਹਾਲ ਉਹ ਵਿਕਟਕੀਪਿੰਗ ਦਾ ਅਭਿਆਸ ਕਰ ਰਹੇ ਹਨ ਅਤੇ ਜੇਕਰ ਉਹ ਲਗਾਤਾਰ ਅਭਿਆਸ ਕਰਦੇ ਰਹੇ ਤਾਂ ਉਹ ਇਸ ਦੇ ਆਦੀ ਹੋ ਜਾਣਗੇ।"

ਮਿਲੀ ਜਾਣਕਾਰੀ ਮੁਤਾਬਕ, ਰਣਜੀ ਟ੍ਰੌਫੀ ਤੋਂ ਪਹਿਲਾਂ ਮੁੰਬਈ ਦੇ ਇੱਕ ਅਭਿਆਸ ਮੈਚ ਦੌਰਾਨ ਜੈਸਵਾਲ ਨੇ ਲਗਭਗ 10 ਓਵਰਾਂ ਤੱਕ ਵਿਕਟਕੀਪਿੰਗ ਕੀਤੀ ਸੀ।


author

Tarsem Singh

Content Editor

Related News