ਕੋਟਾ ''ਚ 100 ਤੋਂ ਜ਼ਿਆਦਾ ਨਵਜੰਮੇ ਬੱਚਿਆਂ ਦੀ ਮੌਤ ਦੇ ਮਾਮਲੇ ''ਤੇ ਆਈ ਹੈਰਾਨੀਜਨਕ ਰਿਪੋਰਟ

Tuesday, Feb 04, 2020 - 08:19 PM (IST)

ਕੋਟਾ ''ਚ 100 ਤੋਂ ਜ਼ਿਆਦਾ ਨਵਜੰਮੇ ਬੱਚਿਆਂ ਦੀ ਮੌਤ ਦੇ ਮਾਮਲੇ ''ਤੇ ਆਈ ਹੈਰਾਨੀਜਨਕ ਰਿਪੋਰਟ

ਨਵੀਂ ਦਿੱਲੀ — ਸਿਹਤ ਮੰਤਰਾਲਾ ਨੇ ਰਾਜ ਸਭਾ ਨੂੰ ਮੰਗਲਵਾਰ ਨੂੰ ਦੱਸਿਆ ਕਿ ਕੋਟਾ ਦੇ ਜਿਸ ਹਸਪਤਾਲ 'ਚ ਪਿਛਲੇ ਸਾਲ 100 ਤੋਂ ਜ਼ਿਆਦਾ ਨਵਜੰਮੇ ਬੱਚਿਆਂ ਦੀ ਜਾਨ ਗਈ, ਉਸ ਹਸਪਤਾਲ ਦਾ ਦੌਰਾ ਕਰਨ 'ਤੇ ਕੇਂਦਰੀ ਦਲ ਨੇ ਪਾਇਆ ਕਿ ਉਥੇ ਨਾ ਤਾਂ ਮੌਜੂਦਾ ਗਿਣਤੀ 'ਚ ਬੈਡ ਸੀ ਅਤੇ ਨਾ ਹੀ ਕੋਈ ਜ਼ਰੂਰੀ ਉਕਰਣ ਕੰਮ ਕਰ ਰਹੇ ਸੀ।
ਸਿਹਤ ਅਤੇ ਪਰਿਵਾਰ ਕਲਿਆਣ ਰਾਜ ਮੰਤਰੀ ਅਸ਼ਵਿਨੀ ਕੁਮਾਰ ਚੌਬੇ ਨੇ ਇਕ ਪ੍ਰਸ਼ਨ ਦੇ ਲਿਖਿਤ ਜਵਾਬ 'ਚ ਉੱਚ ਸਦਨ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦਸੰਬਰ 2019 'ਚ ਬੱਚਿਆਂ ਦੀ ਮੌਤ ਦੀ ਖਬਰ ਆਉਣ ਤੋਂ ਬਾਅਦ ਇਕ ਕੇਂਦਰੀ ਦਲ ਨੇ ਰਾਜਸਥਾਨ ਕੋਟਾ ਜ਼ਿਲੇ 'ਚ ਸਥਿਤ ਜੇਕੇ ਲੋਨ ਹਸਪਤਾਲ ਅਤੇ ਮੈਡੀਕਲ ਕਾਲਜ ਦਾ ਦੌਰਾ ਕੀਤਾ।
ਚੌਬੇ ਮੁਤਾਬਕ ਇਸ ਦਲ 'ਚ ਜੌਧਪੁਰ ਸਥਿਤ ਏਮਜ਼ ਅਤੇ ਸਿਹਤ ਪਰਿਵਾਰ ਕਲਿਆਣ ਦੇ ਮਾਹਰ ਸਨ। ਉਨ੍ਹਾਂ ਦੱਸਿਆ ਕਿ ਕੇਂਦਰੀ ਦਲ ਵੱਲੋਂ ਪੇਸ਼ ਰਿਪੋਰਟ ਮੁਤਾਬਕ ਜੇਕੇ ਲੋਨ ਹਸਪਤਾਲ 'ਚ 70 ਨਵਜੰਮਿਆਂ ਜੀ ਮੌਤ ਨਵਜੰਮੇ ਆਈ.ਸੀ.ਯੂ. 'ਚ ਅਤੇ 30 ਬਾਲ ਮੈਡੀਕਲ ਆਈ.ਸੀ.ਯੂ. 'ਚ ਹੋਈ। ਰਿਪੋਰਟ ਮੁਤਾਬਕ ਜਾਨ ਗੁਆਉਣ ਵਾਲਿਆਂ 'ਚ ਜ਼ਿਆਦਾਤਰ ਨਵਜੰਮਿਆਂ ਦਾ ਭਾਰ ਜਨਮ ਸਮੇਂ ਘੱਟ ਸੀ। ਇਨ੍ਹਾਂ 'ਚ 63 ਫੀਸਦੀ ਮੌਤ ਹਸਪਤਾਲ 'ਚ ਦਾਖਲ ਕੀਤੇ ਜਾਣ ਦੇ 24 ਘੰਟੇ ਤੋਂ ਵੀ ਘੱਟ ਸਮੇਂ 'ਚ ਗੋਈ। ਚੌਬੇ ਨੇ ਦੱਸਿਆ ਕਿ ਕੇਂਦਰੀ ਦਲ ਦੀ ਰਿਪੋਰਟ ਮੁਤਾਬਕ ਮੌਤ ਦੇ ਜ਼ਿਆਦਾਤਰ ਮਾਮਲੇ ਬੂੰਦੀ ਦੇ ਜ਼ਿਲਾ ਬਸਪਾਤਲ ਅਤੇ ਬਰਨ ਦੇ ਜ਼ਿਲਾ ਹਸਪਤਾਲ ਤੋਂ ਰੈਫਰ ਕੀਤੇ ਗਏ ਸਨ।


author

Inder Prajapati

Content Editor

Related News