ਓਲੀ ਸਰਕਾਰ ਨੂੰ ਝਟਕਾ, UN ਦਾ ਨੇਪਾਲ ਦੇ ਨਵੇਂ ਨਕਸ਼ਿਆਂ ਨੂੰ ਮਾਨਤਾ ਦੇਣ ਤੋਂ ਇਨਕਾਰ
Monday, Aug 03, 2020 - 03:15 AM (IST)
ਕਾਠਮੰਡੂ - ਸੰਯੁਕਤ ਰਾਸ਼ਟਰ (ਯੂ. ਐੱਨ.) ਵਿਚ ਨੇਪਾਲ ਦੀ 'ਨਕਸ਼ੇਬਾਜ਼ੀ' ਨਹੀਂ ਚੱਲੀ, ਜਿਸ ਨਾਲ ਓਲੀ ਸਰਕਾਰ ਨੂੰ ਝਟਕਾ ਲੱਗਾ ਹੈ। ਯੂ. ਐੱਨ. ਨੇ ਕਿਹਾ ਹੈ ਕਿ ਅਧਿਕਾਰਕ ਕੰਮਕਾਜ ਲਈ ਸੰਸਥਾ ਨਾ ਤਾਂ ਨੇਪਾਲ ਦੇ ਨਵੇਂ ਵਿਵਾਦਤ ਨਕਸ਼ੇ ਨੂੰ ਸਵੀਕਾਰ ਕਰੇਗੀ ਅਤੇ ਨਾ ਹੀ ਮਾਨਤਾ ਦੇਵੇਗੀ। ਦਰਅਸਲ ਨੇਪਾਲ ਨੇ ਇਸ ਸਾਲ, ਜੋ ਨਵਾਂ ਰਾਜਨੀਤਕ ਨਕਸ਼ਾ ਤਿਆਰ ਕੀਤਾ ਹੈ ਉਸ ਵਿਚ ਉਸ ਨੇ ਭਾਰਤ ਦੇ ਹਿੱਸੇ ਵਾਲੇ ਲਿਮਪੀਆਧੁਰਾ, ਲਿਪੁਲੇਖ ਅਤੇ ਕਾਲਾਪਾਣੀ ਨੂੰ ਨੇਪਾਲ ਦਾ ਹਿੱਸਾ ਦੱਸਿਆ ਹੈ ਜਦਕਿ ਇਨਾਂ ਖੇਤਰਾਂ 'ਤੇ ਭਾਰਤ ਦਾ ਦਾਅਵਾ ਹੈ। ਯੂ. ਐੱਨ. ਨੇ ਇਹ ਵੀ ਕਿਹਾ ਕਿ ਉਹ ਪ੍ਰਸ਼ਾਸਨਿਕ ਕੰਮਾਂ ਲਈ ਇਸ ਖੇਤਰ ਨਾਲ ਸਬੰਧਿਤ ਭਾਰਤ, ਪਾਕਿਸਤਾਨ ਜਾਂ ਚੀਨ ਦੇ ਨਕਸ਼ੇ ਦਾ ਇਸਤੇਮਾਲ ਨਹੀਂ ਕਰੇਗਾ। ਯੂ. ਐੱਨ. ਨੇ ਕਿਹਾ ਕਿ ਜਦ ਵੀ ਨੇਪਾਲ ਅਜਿਹੇ ਕਿਸੇ ਮਾਮਲੇ ਨੂੰ ਸਦਨ ਵਿਚ ਰੱਖੇਗਾ ਤਾਂ ਸਿਰਫ ਕੂਟਨੀਤਕ ਪ੍ਰੋਟੋਕਾਲ ਹੀ ਸਵੀਕਾਰ ਕੀਤੇ ਜਾਣਗੇ।