ਮੇਜਰ ਗੋਗੋਈ ਦੇ ਰਾਸ਼ਟਰੀ ਹੀਰੋ ਨੂੰ ਲੈ ਕੇ ਸ਼ੋਭਾ ਡੇਅ ਨੇ ਚੁੱਕੇ ਸਵਾਲ

05/24/2017 3:23:54 PM

ਨਵੀਂ ਦਿੱਲੀ— ਲੇਖਿਕਾ ਸ਼ੋਭਾ ਡੇਅ ਨੇ ਭਾਰਤੀ ਫੌਜ ਦੇ ਮੇਜਰ ਨਿਤਿਨ ਲੀਤੁਲ ਗੋਗੋਈ ਨੂੰ ਰਾਸ਼ਟਰੀ ਹੀਰੋ ਕਹੇ ਜਾਣ 'ਤੇ ਸਵਾਲ ਖੜ੍ਹਾ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ਮੇਜਰ ਗੋਗੋਈ, ਇਕ ਰਾਸ਼ਟਰੀ ਹੀਰੋ? ਸੱਚ? ਜੇਕਰ ਤੁਹਾਡੇ 'ਚ ਹਿੰਮਤ ਹੈ ਤਾਂ ਸੱਚ ਜਾਣਨ ਲਈ ਰਾਏਸ਼ੁਮਾਰੀ ਕਰਵਾ ਲਵੋ। ਉਨ੍ਹਾਂ ਨੇ ਇਕ ਹੋਰ ਟਵੀਟ 'ਚ ਫਿਲਮ ਗਾਇਕ ਅਭਿਜੀਤ ਭੱਟਾਚਾਰੀਆ 'ਤੇ ਵੀ ਤਨਜ਼ ਕੱਸਦੇ ਹੋਏ ਲਿਖਿਆ ਕਿ ਅਭਿਜੀਤ ਬੀ? ਕੌਣ ਹੈ? ਕੀ ਹੈ? ਕਿਉਂ ਹੈ? ਇਗਨੋਰ!
ਉਨ੍ਹਾਂ ਨੇ ਇਕ ਤੋਂ ਬਾਅਦ ਇਕ 3 ਟਵੀਟ ਕੀਤੇ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਵੱਲੋਂ ਹੱਥ ਨਾ ਫੜੇ ਜਾਣ ਅਤੇ ਵਾਲ ਸੰਵਾਰਨ ਦੀਆਂ ਖਬਰਾਂ 'ਤੇ ਵੀ ਗੁੱਸਾ ਜ਼ਾਹਰ ਕਰਦੇ ਹੋਏ ਲਿਖਿਆ ਕਿ ਦੁਨੀਆ ਨੂੰ ਇਸ ਸਮੇਂ ਇਕ ਥੱਪੜ ਦੀ ਲੋੜ ਹੈ। ਭਾਰਤੀ ਫੌਜ ਦੇ ਮੇਜਰ ਨਿਤਿਨ ਗੋਗੋਈ ਉਸ ਸਮੇਂ ਚਰਚਾ 'ਚ ਆਏ, ਜਦੋਂ ਇਕ ਕਸ਼ਮੀਰੀ ਨੌਜਵਾਨ ਫਾਰੂਖ ਡਾਰ ਨੂੰ ਜੀਪ ਦੇ ਬੋਨਟ ਅੱਗੇ ਬੰਨ੍ਹ ਕੇ ਘੁੰਮਾਉਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਸੀ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮੇਜਰ ਗੋਗੋਈ ਆਲੋਚਨਾਵਾਂ 'ਚ ਘਿਰ ਗਏ ਸਨ ਪਰ ਭਾਰਤੀ ਫੌਜ ਨੇ ਆਪਣੀ ਜਾਂਚ ਮੇਜਰ ਗੋਗੋਈ ਨੂੰ ਕਲੀਨ ਚਿੱਟ ਦਿੱਤੀ ਸੀ। ਮੇਜਰ ਗੋਗੋਈ ਨੂੰ ਹਾਲ ਹੀ 'ਚ ਫੌਜ ਮੁਖੀ ਬਿਪਿਨ ਰਾਵਤ ਨੇ ਜੰਮੂ-ਕਸ਼ਮੀਰ 'ਚ ਉਨ੍ਹਾਂ ਦੀ ਸੇਵਾ ਲਈ ਸਨਮਾਨਤ ਕੀਤਾ ਹੈ।


Related News