ਮਾਸਕ ਪਹਿਨੇ ਬਿਨਾਂ ਲੋਕਾਂ ਦਾ ਚਲਾਨ ਕੱਟ ਰਹੇ ਥਾਣੇਦਾਰ ਦਾ SP ਨੇ ਕੱਟਿਆ ''ਚਲਾਨ''

08/11/2020 3:05:01 PM

ਬਹਿਰਾਈਚ (ਭਾਸ਼ਾ)— ਫੇਸ ਮਾਸਕ ਨਾ ਪਹਿਨਣ ਵਾਲੇ ਨਾਗਰਿਕਾਂ ਦਾ ਚਾਲਾਨ ਕੱਟ ਰਹੇ ਥਾਣੇਦਾਰ ਨੇ ਖ਼ੁਦ ਮਾਸਕ ਨਹੀਂ ਪਹਿਨਿਆ ਸੀ, ਜਿਸ ਕਾਰਨ ਪੁਲਸ ਅਧਿਕਾਰੀ (ਐੱ. ਪੀ.) ਨੇ ਉਨ੍ਹਾਂ ਦਾ ਚਲਾਨ ਕੱਟ ਦਿੱਤਾ। ਦਰਅਸਲ ਥਾਣਾ ਮੁਖੀ ਸੁਭਾਸ਼ ਚੰਦਰ ਸਿੰਘ ਵਾਹਨ ਚੈਕਿੰਗ ਦੌਰਾਨ ਪੈਦਲ ਲੋਕਾਂ ਅਤੇ ਸਾਈਕਲ ਸਵਾਰ ਪਿੰਡ ਵਾਸੀਆਂ ਦਾ ਮਾਸਕ ਨਾ ਪਹਿਨਣ 'ਤੇ ਚਲਾਨ ਕੱਟ ਰਹੇ ਸਨ। ਥਾਣਾ ਮੁਖੀ ਲੋਕਾਂ ਨੂੰ ਮਾਸਕ ਪਹਿਨਣ ਦੀ ਨਸੀਹਤ ਤਾਂ ਦੇ ਰਹੇ ਸਨ ਪਰ ਖ਼ੁਦ ਉਨ੍ਹਾਂ ਨੇ ਮਾਸਕ ਨਹੀਂ ਪਹਿਨਿਆ ਹੋਇਆ ਸੀ। ਕੁਝ ਪਿੰਡ ਵਾਸੀਆਂ ਨੇ ਸ਼ਿਕਾਇਤ ਕੀਤੀ ਸੀ ਕਿ ਕੱਪੜਾ ਲਾਉਣ ਦੇ ਬਾਵਜੂਦ ਪੁਲਸ ਨੇ ਉਨ੍ਹਾਂ ਦਾ ਫੇਸ ਮਾਸਕ ਸੰਬੰਧੀ ਚਲਾਨ ਕਰ ਦਿੱਤਾ। 

ਇਸ ਦਰਮਿਆਨ ਪੁਲਸ ਅਧਿਕਾਰੀ ਵਿਪਿਨ ਸ਼ਿਮਰਾ ਨੂੰ ਕਿਤੋਂ ਇਸ ਗੱਲ ਦੀ ਜਾਣਕਾਰੀ ਮਿਲੀ ਅਤੇ ਮਾਸਕ ਪਹਿਨੇ ਬਿਨਾਂ ਜਨਤਾ ਨਾਲ ਰੂ-ਬ-ਰੂ ਹੁੰਦੇ ਸਮੇਂ ਥਾਣੇਦਾਰ ਦੀ ਤਸਵੀਰ ਉਨ੍ਹਾਂ ਨੇ ਦੇਖੀ ਤਾਂ ਤੁਰੰਤ ਕਾਰਵਾਈ ਕਰਦੇ ਹੋਏ ਥਾਣੇਦਾਰ ਦਾ 500 ਰੁਪਏ ਦਾ ਚਲਾਨ ਕੱਟ ਦਿੱਤਾ। ਪੁਲਸ ਅਧਿਕਾਰੀ ਨੇ ਕਿਹਾ ਕਿ ਫੇਸ ਮਾਸਕ ਵਰਗੇ ਸਾਧਾਰਣ ਸਾਵਧਾਨੀ ਦੇ ਤੌਰ 'ਤੇ ਤਾਂ ਖ਼ੁਦ ਆਪਣੇ ਪਰਿਵਾਰ ਅਤੇ ਜਨਤਾ ਦੀ ਸਿਹਤ ਦੀ ਸੁਰੱਖਿਆ ਹੁੰਦੀ ਹੈ। ਸਾਡੇ ਅਧਿਕਾਰੀ ਹੀ ਜੇਕਰ ਇੰਨੀ ਛੋਟੀ ਜਿਹੀ ਗੱਲ ਦਾ ਧਿਆਨ ਨਹੀਂ ਰੱਖਣਗੇ ਤਾਂ ਸਮਾਜ ਨੂੰ ਅਸੀਂ ਕੀ ਸੰਦੇਸ਼ ਦੇ ਸਕਾਂਗੇ। ਉਨ੍ਹਾਂ ਨੇ ਕਿਹਾ ਕਿ ਇਸ ਚਲਾਨ ਨਾਲ ਅਸੀਂ ਜ਼ਿਲ੍ਹੇ ਦੇ ਤਮਾਮ ਪੁਲਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਪੁਲਸ ਵਾਲੇ ਜਨਤਾ ਤੋਂ ਉੱਪਰ ਨਹੀਂ ਹਾਂ ਸਗੋਂ ਅਸੀਂ ਜੇਕਰ ਗਲਤੀ ਕਰਦੇ ਹਾਂ ਤਾਂ ਸਾਨੂੰ ਵੀ ਉਸੇ ਕਾਨੂੰਨ ਦੇ ਦਾਇਰੇ ਵਿਚ ਆਉਣਾ ਹੋਵੇਗਾ।


Tanu

Content Editor

Related News