ਸ਼ਿਵਸੈਨਾ, ਰਾਕਾਂਪਾ ਅਤੇ ਕਾਂਗਰਸ ਵਿਭਾਗਾਂ ਦੀ ਵੰਡ ''ਤੇ 2 ਦਿਨਾਂ ''ਚ ਲੈਣਗੇ ਫੈਸਲਾ: ਥੋਰਾਟ
Wednesday, Nov 27, 2019 - 12:25 PM (IST)

ਮੁੰਬਈ—ਮਹਾਰਾਸ਼ਟਰ ਦੀ ਕਾਂਗਰਸ ਇਕਾਈ ਦੇ ਮੁਖੀ ਬਾਲਾਸਾਹਿਬ ਥੋਰਾਟ ਨੇ ਅੱਜ ਭਾਵ ਬੁੱਧਵਾਰ ਨੂੰ ਕਿਹਾ ਹੈ ਕਿ ਅਗਲੀ ਸਰਕਾਰ 'ਚ ਸ਼ਿਵਸੈਨਾ, ਰਾਕਾਂਪਾ ਅਤੇ ਕਾਂਗਰਸ ਵਿਚਾਲੇ ਵਿਭਾਗਾਂ ਦੀ ਵੰਡ ਸੰਬੰਧੀ ਕੁਝ ਦਿਨਾਂ ਤੱਕ ਫੈਸਲਾ ਕੀਤਾ ਜਾਵੇਗਾ। ਦੱਸ ਦੇਈਏ ਕਿ ਮੰਗਲਵਾਰ ਨੂੰ ਮਹਾਰਾਸ਼ਟਰ 'ਚ ਭਾਜਪਾ ਨੀਤ ਸਰਕਾਰ ਦੇ ਡਿੱਗਣ ਤੋਂ ਬਾਅਦ ਸ਼ਿਵਸੈਨਾ, ਰਾਕਾਂਪਾ ਅਤੇ ਕਾਂਗਰਸ ਨੇ ਕੁਝ ਛੋਟੇ ਦਲਾਂ ਅਤੇ ਆਜ਼ਾਦ ਵਿਧਾਇਕਾਂ ਦੇ ਨਾਲ ਮਿਲ ਕੇ ਸਰਕਾਰ ਗਠਨ ਦਾ ਦਾਅਵਾ ਪੇਸ਼ ਕਰਨ ਦਾ ਫੈਸਲਾ ਕੀਤਾ ਸੀ। ਸਦਨ 'ਚ ਕਾਂਗਰਸ ਵਿਧਾਇਕ ਦਲ ਦੇ ਨੇਤਾ ਥੋਰਾਟ ਨੇ ਮਹਾਰਾਸ਼ਟਰ ਦੀ 14ਵੀਂ ਵਿਧਾਨ ਸਭਾ ਦੇ ਮੈਂਬਰ ਦੇ ਰੂਪ 'ਚ ਸਹੁੰ ਚੁੱਕਣ ਤੋਂ ਬਾਅਦ ਅੱਜ ਭਾਵ ਬੁੱਧਵਾਰ ਨੂੰ ਇੱਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਦੱਸਿਆ,''ਵਿਭਾਗਾਂ ਦੀ ਵੰਡ ਸੰਬੰਧੀ ਅਗਲੇ 2 ਦਿਨਾਂ 'ਚ ਫੈਸਲਾ ਲੈਣਗੇ। ਕਿਸੇ ਦਲ ਨੂੰ ਕਿੰਨੇ ਮੰਤਰੀ ਅਹੁਦੇ ਅਤੇ ਕਿੰਨੇ ਰਾਜ ਮੰਤਰੀ ਅਹੁਦੇ ਦੇਣੇ ਹਨ, ਇਸ 'ਤੇ ਵੀ ਅਗਲੇ 2 ਦਿਨਾਂ ਤੱਕ ਫੈਸਲਾ ਲੈਣਗੇ।''
ਰਾਕਾਂਪਾ ਨੇ ਐਲਾਨ ਕੀਤਾ ਹੈ ਕਿ ਸ਼ਿਵਸੈਨਾ ਮੁਖੀ ਊਧਵ ਠਾਕਰੇ ਮਹਾਰਾਸ਼ਟਰ ਦੇ ਅਗਲੇ ਮੁੱਖ ਮੰਤਰੀ ਹੋਣਗੇ। ਉਹ ਵੀਰਵਾਰ ਨੂੰ ਸਹੁੰ ਚੁੱਕਣਗੇ। ਊਧਵ ਹੁਣ ਸੂਬਾ ਵਿਧਾਨ ਸਭਾ ਦੇ ਕਿਸੇ ਵੀ ਸਦਨ ਦੇ ਮੈਂਬਰ ਨਹੀਂ ਹਨ। ਥੋਰਾਟ ਤੋਂ ਪੁੱਛਿਆ ਗਿਆ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਜਾਂ ਪਾਰਟੀ ਨੇਤਾ ਰਾਹੁਲ ਗਾਂਧੀ ਠਾਕਰੇ ਦੀ ਸਹੁੰ ਚੁੱਕ ਸਮਾਰੋਹ 'ਚ ਆਉਣਗੇ ਤਾਂ ਇਸ 'ਤੇ ਉਨ੍ਹਾਂ ਨੇ ਕਿਹਾ ਕਿ ਇਸ ਸੰਬੰਧੀ ਕੁਝ ਵੀ ਤੈਅ ਨਹੀਂ ਹੈ। ਅਟਕਲਾ ਲਗਾਈਆਂ ਜਾ ਰਹੀਆਂ ਹਨ ਕਿ ਥੋਰਾਟ ਨੂੰ ਉਪ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ। ਇਸ ਬਾਬਤ ਸਵਾਲ 'ਤੇ ਉਨ੍ਹਾਂ ਨੇ ਕਿਹਾ, ''ਅਜਿਹੀ ਕਿਸੇ ਸੰਭਾਵਨਾ ਦੇ ਬਾਰੇ 'ਚ ਮੈਨੂੰ ਕੁਝ ਵੀ ਜਾਣਕਾਰੀ ਨਹੀਂ ਹੈ। ਮੈਂ ਇਸ ਬਾਰੇ 'ਚ ਟਿੱਪਣੀ ਨਹੀਂ ਕਰ ਸਕਦਾ ਹਾਂ।''