ਸ਼ਿਵਰਾਜ ਨੇ ਓਮਕਾਰੇਸ਼ਵਰ ''ਚ ''ਆਦਿ ਸ਼ੰਕਰਾਚਾਰੀਆ'' ਦੀ 108 ਫੁੱਟ ਦੀ ਮੂਰਤੀ ਦਾ ਕੀਤਾ ਉਦਘਾਟਨ
Thursday, Sep 21, 2023 - 03:11 PM (IST)
ਭੋਪਾਲ- ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀਰਵਾਰ ਨੂੰ ਓਮਕਾਰੇਸ਼ਵਰ 'ਚ ਸੰਤਾਂ ਅਤੇ ਧਾਰਮਿਕ ਗੁਰੂਆਂ ਦੀ ਮੌਜੂਦਗੀ 'ਚ 8ਵੀਂ ਸਦੀ ਦੇ ਹਿੰਦੂ ਦਾਰਸ਼ਨਿਕ ਅਤੇ ਸੰਤ 'ਆਦਿ ਸ਼ੰਕਰਾਚਾਰੀਆ' ਦੀ 108 ਫੁੱਟ ਉੱਚੀ ਮੂਰਤੀ ਦਾ ਉਦਘਾਟਨ ਕੀਤਾ।
ਇਹ ਵੀ ਪੜ੍ਹੋ- ਫਲਾਈਟ 'ਚ ਬੈਠੇ ਨਜ਼ਰ ਆਏ ਗਣਪਤੀ ਬੱਪਾ, ਹੱਥ 'ਚ ਫੜਿਆ ਹੈ ਮੋਦਕ, ਇੰਡੀਗੋ ਨੇ ਸ਼ੇਅਰ ਕੀਤੀ ਤਸਵੀਰ
ਦਾਰਸ਼ਨਿਕ ਅਤੇ ਸੰਤ 'ਆਦਿ ਸ਼ੰਕਰਾਚਾਰੀਆ' ਦੀ ਬਹੁ-ਧਾਤੂ ਏਕਤਾ ਦੀ ਮੂਰਤੀ ਇਕ ਮਹੱਤਵਪੂਰਨ ਏਕਾਤਮ ਧਾਮ ਪ੍ਰਾਜੈਕਟ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਨੂੰ ਦਰਸਾਉਂਦੀ ਹੈ। ਇਸ ਪ੍ਰਾਜੈਕਟ 'ਚ ਅਦਵੈਤ ਲੋਕ ਅਜਾਇਬ ਘਰ ਦਾ ਵਿਕਾਸ ਸ਼ਾਮਲ ਹੈ, ਜਿਸ 'ਚ ਆਦਿ ਸ਼ੰਕਰਾਚਾਰੀਆ ਦੇ ਜੀਵਨ ਅਤੇ ਦਰਸ਼ਨ ਨੂੰ ਅਦਵੈਤ ਵੇਦਾਂਤ ਦੇ ਸੰਦੇਸ਼ ਨੂੰ ਦਰਸਾਉਂਦੀਆਂ ਪ੍ਰਦਰਸ਼ਨੀਆਂ ਰਾਹੀਂ ਦਿਖਾਇਆ ਗਿਆ ਹੈ।
ਇਹ ਵੀ ਪੜ੍ਹੋ- ਮਹਿਲਾ ਰਾਖਵਾਂਕਰਨ ਬਿੱਲ 'ਤੇ ਹਰਸਿਮਰਤ ਬਾਦਲ ਦੀ ਤਲਖ਼ ਟਿੱਪਣੀ, ਚੁੱਕੇ ਵੱਡੇ ਸਵਾਲ
ਬਹੁ-ਧਾਤੂ ਦੀ ਵਿਸ਼ਾਲ ਮੂਰਤੀ ਵਿਚ ਆਦਿ ਸ਼ੰਕਰਾਚਾਰੀਆ ਨੂੰ 12 ਸਾਲ ਦੇ ਮੁੰਡੇ ਦੇ ਰੂਪ ਵਿਚ ਦਰਸਾਇਆ ਗਿਆ ਹੈ। ਜਿਸ ਉਮਰ 'ਚ ਓਮਕਾਰੇਸ਼ਵਰ 'ਚ ਉਨ੍ਹਾਂ ਦੇ ਗੁਰੂ ਗੋਵਿੰਦਪਾਦ ਨੇ ਸੋਚਿਆ ਸੀ ਕਿ ਸ਼ੰਕਰ ਪ੍ਰਮੁੱਖ ਅਧਿਆਤਮਿਕ ਗਰੰਥਾਂ 'ਤੇ ਟਿੱਪਣੀਆਂ ਲਿਖਣ ਲਈ ਤਿਆਰ ਸਨ। ਮੁੱਖ ਮੰਤਰੀ ਚੌਹਾਨ ਨੇ ਕਿਹਾ ਕਿ ਆਦਿ ਸ਼ੰਕਰਾਚਾਰੀਆ ਦੇ ਚਰਨਾਂ 'ਚ ਮੇਰਾ ਵਾਰ-ਵਾਰ ਨਮਨ ਅਤੇ ਇਸ ਆਯੋਜਨ 'ਚ ਸ਼ਾਮਲ ਹੋਣ ਲਈ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ। ਜਗਦ ਗੁਰੂ ਆਦਿ ਸ਼ੰਕਰਾਚਾਰੀਆ ਜੀ ਦੀ 108 ਫੁੱਟ ਉੱਚੀ ਮੂਰਤੀ, ਅਦਵੈਕ ਵੇਦਾਂਤ ਦੇ ਦਰਸ਼ਨ ਅਤੇ ਸ਼ੁੱਭਤਾ ਨਾਲ ਭਰਪੂਰ ਹੈ।