ਸ਼ਿਵਰਾਜ ਦੇ ਬੇਟੇ ਨੇ ਕਿਹਾ, ਦਿੱਲੀ ਵੀ ਸਾਡੇ ਨੇਤਾ ਅੱਗੇ ਝੁਕੀ, ਕਾਂਗਰਸ ਨੇ ਲਈ ਚੁਟਕੀ

Sunday, Jun 23, 2024 - 05:42 PM (IST)

ਸ਼ਿਵਰਾਜ ਦੇ ਬੇਟੇ ਨੇ ਕਿਹਾ, ਦਿੱਲੀ ਵੀ ਸਾਡੇ ਨੇਤਾ ਅੱਗੇ ਝੁਕੀ, ਕਾਂਗਰਸ ਨੇ ਲਈ ਚੁਟਕੀ

ਭੋਪਾਲ, (ਯੂ. ਐੱਨ. ਆਈ.)- ਕੇਂਦਰੀ ਮੰਤਰੀ ਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਬੇਟੇ ਕਾਰਤੀਕੇਯ ਸਿੰਘ ਚੌਹਾਨ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਇਸ ’ਚ ਕਾਰਤੀਕੇਯ ਆਪਣੇ ਪਿਤਾ ਦੇ ਹਵਾਲੇ ਨਾਲ ਇਹ ਕਹਿੰਦੇ ਹੋਏ ਸੁਣੇ ਜਾ ਰਹੇ ਹਨ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਦਿੱਲੀ ’ਚ ਸਨ।

ਦਿੱਲੀ ’ਚ ਇਹ ਅਹਿਸਾਸ ਹੋਇਆ ਹੈ ਕਿ ‘ਸਾਡੇ ਆਗੂ’ ਮੁੱਖ ਮੰਤਰੀ ਰਹਿੰਦੇ ਹੋਏ ਜਿੰਨੇ ਹਰਮਨ-ਪਿਆਰੇ ਸਨ, ਮੁੱਖ ਮੰਤਰੀ ਨਾ ਰਹਿੰਦੇ ਹੋਏ ਉਸ ਤੋਂ ਵੀ ਵੱਧ ਹਰਮਨ-ਪਿਆਰੇ ਹਨ। ਹੁਣ ਜਦੋਂ ਇੰਨੀ ਵੱਡੀ ਜਿੱਤ ਤੋਂ ਬਾਅਦ ‘ਸਾਡੇ ਆਗੂ’ ਉਥੇ ਗਏ ਹਨ ਤਾਂ ਪੂਰੀ ਦਿੱਲੀ ਵੀ ਉਨ੍ਹਾਂ ਅੱਗੇ ਸਿਰ ਝੁਕਾ ਰਹੀ ਹੈ।

ਉਨ੍ਹਾਂ ਕਿਹਾ ਕਿ ਪੂਰੀ ਦਿੱਲੀ ਉਨ੍ਹਾਂ ਨੂੰ ਜਾਣਦੀ ਹੈ। ਦਿੱਲੀ ਹੀ ਨਹੀਂ, ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਦੇਸ਼ ਦੇ ਵੱਡੇ-ਵੱਡੇ ਨੇਤਾਵਾਂ ਦੀ ਗਿਣਤੀ ਕੀਤੀ ਜਾਵੇ ਤਾਂ ਸਾਡੇ ਨੇਤਾ ਸ਼ਿਵਰਾਜ ਸਿੰਘ ਚੌਹਾਨ ਦਾ ਨਾਂ ਵੀ ਉਨ੍ਹਾਂ ’ਚ ਅਾਉਂਦਾ ਹੈ।

ਇਸ ਵੀਡੀਓ ਬਾਰੇ ਕਾਂਗਰਸ ਦੇ ਸੂਬਾ ਪ੍ਰਧਾਨ ਜੀਤੂ ਪਟਵਾਰੀ ਨੇ ਵਿਅੰਗ ਕਸਦਿਆਂ ਕਿਹਾ ਕਿ ਚੌਹਾਨ ਦਾ ਯੁਵਰਾਜ 100 ਫੀਸਦੀ ਸੱਚ ਬੋਲ ਰਿਹਾ ਹੈ ਕਿਉਂਕਿ ਕੇਂਦਰ ਸਰਕਾਰ ਅਜੇ ਵੀ ਪਾਰਟੀ ਅੰਦਰ ਮਤਭੇਦਾਂ ਤੋਂ ਡਰਦੀ ਹੈ। ਕਾਂਗਰਸ ਦੇ ਮੀਡੀਆ ਵਿਭਾਗ ਦੇ ਚੇਅਰਮੈਨ ਕੇ. ਕੇ. ਮਿਸ਼ਰਾ ਨੇ ਕਿਹਾ ਕਿ ਕਾਰਤੀਕੇਯ ਦਾ ਬਿਆਨ ਸ਼ਾਨਦਾਰ ਹੈ।


author

Rakesh

Content Editor

Related News