ਮੱਧ ਪ੍ਰਦੇਸ਼ ''ਚ ਹੀ ਰਹਾਂਗਾ ਅਤੇ ਇੱਥੇ ਹੀ ਮਰਾਂਗਾ- ਸ਼ਿਵਰਾਜ

12/13/2018 5:58:42 PM

ਨਵੀਂ ਦਿੱਲੀ— ਮੱਧ ਪ੍ਰਦੇਸ਼ 'ਚ ਸੱਤਾ ਗਵਾਉਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਕੇਂਦਰ ਦੀ ਰਾਜਨੀਤੀ 'ਚ ਨਹੀਂ ਜਾਣਾ ਚਾਹੁੰਦੇ। ਉਨ੍ਹਾਂ ਨੇ ਇਸ ਨੂੰ ਲੈ ਕੇ ਆਪਣੀ ਮੰਸ਼ਾ ਸਾਫ ਕਰ ਦਿੱਤੀ ਹੈ। ਚੌਹਾਨ ਨੇ ਕਿਹਾ,''ਮੈਂ ਕੇਂਦਰ 'ਚ ਨਹੀਂ ਜਾਵਾਂਗਾ, ਮੈਂ ਮੱਧ ਪ੍ਰਦੇਸ਼ 'ਚ ਰਹਾਂਗਾ ਅਤੇ ਮੱਧ ਪ੍ਰਦੇਸ਼ 'ਚ ਹੀ ਮਰਾਂਗਾ।'' ਜ਼ਿਕਰਯੋਗ ਹੈ ਕਿ ਪ੍ਰਦੇਸ਼ 'ਚ ਹਾਰ ਤੋਂ ਬਾਅਦ ਭਾਜਪਾ 'ਚ ਮੰਥਨ ਦਾ ਦੌਰ ਚੱਲ ਰਿਹਾ ਹੈ। ਸ਼ਿਵਰਾਜ ਚੌਹਾਨ ਨੂੰ ਕੇਂਦਰ ਦੀ ਰਾਜਨੀਤੀ 'ਚ ਭੇਜੇ ਜਾਣ ਦੇ ਵੀ ਕਿਆਸ ਲੱਗ ਰਹੇ ਹਨ।

ਚੋਣਾਂ 'ਚ ਹਾਰ ਤੋਂ ਬਾਅਦ ਸ਼ਿਵਰਾਜ ਚੌਹਾਨ ਨੇ 12 ਦਸੰਬਰ ਨੂੰ ਆਪਣਾ ਅਸਤੀਫਾ ਰਾਜਪਾਲ ਨੂੰ ਸੌਂਪ ਦਿੱਤਾ ਸੀ। ਉਨ੍ਹਾਂ ਨੇ ਹਾਰ ਦੀ ਜ਼ਿੰਮੇਵਾਰੀ ਸਵੀਕਾਰ ਕਰਦੇ ਹੋਏ ਕਿਹਾ ਸੀ ਕਿ ਮੈਂ ਜਨਾਦੇਸ਼ ਸਵੀਕਾਰ ਕਰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਹੁਣ ਵਿਰੋਧੀ ਧਿਰ 'ਚ ਰਹਿ ਕੇ ਜਨਤਾ ਦੀ ਲੜਾਈ ਨੂੰ ਜਾਰੀ ਰਖਾਂਗਾ।
ਮੱਧ ਪ੍ਰਦੇਸ਼ 'ਚ ਕਾਂਗਰਸ ਨੇ ਭਾਜਪਾ ਦੇ ਲਗਾਤਾਰ 15 ਸਾਲ ਦੇ ਸ਼ਾਸਨ ਦਾ ਅੰਤ ਕੀਤਾ ਹੈ। ਚੋਣਾਂ 'ਚ ਕਾਂਗਰਸ ਨੂੰ 114 ਅਤੇ ਭਾਜਪਾ ਨੂੰ 109 ਸੀਟਾਂ ਮਿਲੀਆਂ। ਕਾਂਗਰਸ ਬਹੁਮਤ ਤੋਂ 2 ਅੰਕ ਦੂਰ ਰਹਿ ਗਈ ਪਰ ਬਸਪਾ ਅਤੇ ਆਜ਼ਾਦ ਦਲਾਂ ਦੇ ਸਮਰਥਨ ਨਾਲ ਹੁਣ ਉਹ ਸਰਕਾਰ ਬਣਾਉਣ ਜਾ ਰਹੀ ਹੈ। ਕਮਲਨਾਥ ਅਤੇ ਜੋਤੀਰਾਦਿੱਤਿਯ ਸਿੰਧੀਆ ਦੋਵੇਂ ਹੀ ਦਾਅਵੇਦਾਰ ਬਣ ਕੇ ਉੱਭਰੇ ਹਨ।


Related News