ਹਰਿਆਣਾ ਦੇ ਜਵਾਈ ਬਣਨਗੇ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਦੇ ਵੱਡੇ ਪੁੱਤਰ, 2 ਦਿਨ ਪਹਿਲਾਂ ਹੋਈ ਮੰਗਣੀ
Saturday, Oct 19, 2024 - 02:10 PM (IST)
ਨੈਸ਼ਨਲ ਡੈਸਕ : ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਵੱਡੇ ਪੁੱਤਰ ਕਾਰਤਿਕੇਯ ਸਿੰਘ ਚੌਹਾਨ ਦੀ 17 ਅਕਤੂਬਰ, 2024 ਨੂੰ ਮੰਗਣੀ ਹੋ ਗਈ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੰਗਣੀ ਦਾ ਪ੍ਰੋਗਰਾਮ ਵੀਰਵਾਰ ਰਾਤ ਨੂੰ ਦਿੱਲੀ ਦੇ ਇੱਕ ਹੋਟਲ ਵਿੱਚ ਰੱਖਿਆ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮੰਗਣੀ ਵਿੱਚ ਦੋਵਾਂ ਪਰਿਵਾਰਾਂ ਦੇ 50 ਲੋਕ ਸ਼ਾਮਲ ਹੋਏ ਸਨ। ਇਸ ਮੰਗਣੀ 'ਚ ਦੋਵਾਂ ਪਰਿਵਾਰਾਂ ਦੇ ਕਰੀਬੀ ਲੋਕ ਹੀ ਸ਼ਾਮਲ ਹੋਏ ਸਨ।
ਇਹ ਵੀ ਪੜ੍ਹੋ - BJP ਆਗੂ ਦੇ ਪੁੱਤ ਨੇ ਲਾਹੌਰ ਦੀ ਕੁੜੀ ਨਾਲ ਆਨਲਾਈਨ ਕਰਵਾਇਆ ਵਿਆਹ, ਇੰਝ ਹੋਵੇਗੀ ਲਾੜੀ ਦੀ ਵਿਦਾਈ
ਦੱਸ ਦੇਈਏ ਕਿ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ-ਸਾਧਨਾ ਸਿੰਘ ਚੌਹਾਨ ਦੇ ਵੱਡੇ ਪੁੱਤਰ ਕਾਰਤਿਕੇਯ ਸਿੰਘ ਚੌਹਾਨ ਦੀ ਹੋਣ ਵਾਲੀ ਪਤਨੀ ਅਮਾਨਤ ਬਾਂਸਲ ਰਾਜਸਥਾਨ ਦੇ ਉਦੈਪੁਰ ਦੀ ਰਹਿਣ ਵਾਲੀ ਹੈ। ਅਮਾਨਤ ਬਾਂਸਲ ਦੇ ਪਿਤਾ ਅਨੁਪਮ ਬਾਂਸਲ ਮਸ਼ਹੂਰ ਜੁੱਤੀਆਂ ਦੀ ਕੰਪਨੀ ਲਿਬਰਟੀ ਦੇ ਕਾਰਜਕਾਰੀ ਨਿਰਦੇਸ਼ਕ ਹਨ। ਉਹਨਾਂ ਦੀ ਮਾਂ ਰੁਚਿਤਾ ਬਾਂਸਲ ਕਨਫੈਡਰੇਸ਼ਨ ਆਫ ਵੂਮੈਨ ਐਂਟਰਪ੍ਰੀਨਿਓਰਜ਼ ਆਫ ਇੰਡੀਆ ਦੇ ਹਰਿਆਣਾ ਚੈਪਟਰ ਦੀ ਸੰਸਥਾਪਕ ਹੈ। ਇਸ ਮੰਗਾਈ ਪ੍ਰੋਗਰਾਮ ਵਿਚ ਮਹਿਮਾਨਾਂ ਦੀ ਐਂਟਰੀ ਬਕਾਇਦਾ ਮੋਬਾਈਲ ਫੋਨ ’ਤੇ ਮਿਲੇ ਸੱਦਾ ਪੱਤਰ ਦੇ ਆਧਾਰ ’ਤੇ ਹੋ ਰਹੀ ਸੀ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ.ਮੋਹਨ ਯਾਦਵ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਵੀਡੀ ਸ਼ਰਮਾ ਵੀ ਇਸ ਮੰਗਾਈ ਵਿਚ ਮੌਜੂਦ ਨਹੀਂ ਸਨ।
ਇਹ ਵੀ ਪੜ੍ਹੋ - Public Holidays: ਜਾਣੋ ਕਦੋਂ ਹੋਣਗੀਆਂ ਧਨਤੇਰਸ, ਦੀਵਾਲੀ ਤੇ ਭਾਈ ਦੂਜ ਦੀਆਂ ਛੁੱਟੀਆਂ, ਪੜ੍ਹੋ ਪੂਰੀ ਲਿਸਟ
ਸੂਤਰਾਂ ਅਨੁਸਾਰ ਕੇਂਦਰੀ ਮੰਤਰੀ ਦੇ ਛੋਟੇ ਪੁੱਤਰ ਕੁਨਾਲ ਚੌਹਾਨ ਦਾ ਰਿਸ਼ਤਾ ਪਹਿਲਾਂ ਹੀ ਤੈਅ ਹੋ ਗਿਆ ਸੀ। ਛੋਟੇ ਬੇਟੇ ਕੁਨਾਲ ਚੌਹਾਨ ਦੀ ਹੋਣ ਵਾਲੀ ਪਤਨੀ ਭੋਪਾਲ ਦੀ ਰਹਿਣ ਵਾਲੀ ਹੈ। ਇਸ ਤੋਂ ਪਹਿਲਾਂ ਅੱਜ ਸ਼ਿਵਰਾਜ ਸਿੰਘ ਚੌਹਾਨ ਆਪਣੇ ਪਰਿਵਾਰ ਸਮੇਤ ਆਪਣੇ ਦੋਵਾਂ ਪੁੱਤਰਾਂ ਦੇ ਵਿਆਹ ਦਾ ਸੱਦਾ ਲੈ ਕੇ ਪੀਐਮ ਮੋਦੀ ਨੂੰ ਮਿਲਣ ਪਹੁੰਚੇ, ਜਿੱਥੇ ਉਨ੍ਹਾਂ ਨੇ ਪੀਐਮ ਮੋਦੀ ਨੂੰ ਵਿਆਹ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਇਹ ਵੀ ਪੜ੍ਹੋ - ਕਣਕ ਦੀ MSP 'ਚ 150 ਰੁਪਏ ਦਾ ਵਾਧਾ, ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8