''''ਮੈਂ ਕਹਿ ਰਿਹਾ ਹਾਂ ਉਸਨੂੰ ਸਸਪੈਂਡ ਕਰੋ...'''' ਹਰਿਆਣਾ ਦੇ ਮੰਤਰੀ ਅਨਿਲ ਵਿਜ ਤੇ ਐੱਸ.ਪੀ. ਉਪਾਸਨਾ ਵਿਚਾਲੇ ਤਿੱਖੀ ਬਹਿਸ

Friday, Feb 13, 2026 - 07:45 PM (IST)

''''ਮੈਂ ਕਹਿ ਰਿਹਾ ਹਾਂ ਉਸਨੂੰ ਸਸਪੈਂਡ ਕਰੋ...'''' ਹਰਿਆਣਾ ਦੇ ਮੰਤਰੀ ਅਨਿਲ ਵਿਜ ਤੇ ਐੱਸ.ਪੀ. ਉਪਾਸਨਾ ਵਿਚਾਲੇ ਤਿੱਖੀ ਬਹਿਸ

ਨੈਸ਼ਨਲ ਡੈਸਕ : ਹਰਿਆਣਾ ਦੇ ਟਰਾਂਸਪੋਰਟ ਮੰਤਰੀ ਅਨਿਲ ਵਿਜ ਅਤੇ ਕੈਥਲ ਦੀ ਐੱਸ.ਪੀ. ਉਪਾਸਨਾ ਵਿਚਕਾਰ ਇੱਕ ਮੀਟਿੰਗ ਦੌਰਾਨ ਜ਼ਬਰਦਸਤ ਬਹਿਸ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ 13 ਫਰਵਰੀ 2026 ਨੂੰ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਦੌਰਾਨ ਵਾਪਰੀ, ਜਿੱਥੇ ਮੰਤਰੀ ਅਨਿਲ ਵਿਜ ਇੱਕ ਪੁਲਿਸ ਮੁਲਾਜ਼ਮ ਵਿਰੁੱਧ ਕਾਰਵਾਈ ਨਾ ਹੋਣ 'ਤੇ ਭੜਕ ਗਏ।

ਜ਼ਮੀਨੀ ਧੋਖਾਧੜੀ ਦਾ ਮਾਮਲਾ ਬਣਿਆ ਕਾਰਨ
ਦਰਅਸਲ, ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਵਿੱਚ ਜ਼ਮੀਨੀ ਧੋਖਾਧੜੀ ਨਾਲ ਸਬੰਧਤ ਇੱਕ ਪੁਲਸ ਮੁਲਾਜ਼ਮ ਵਿਰੁੱਧ ਸ਼ਿਕਾਇਤ ਆਈ ਸੀ। ਮੰਤਰੀ ਅਨਿਲ ਵਿਜ ਨੇ ਮੌਕੇ 'ਤੇ ਹੀ ਐੱਸ.ਪੀ. ਉਪਾਸਨਾ ਨੂੰ ਉਸ ਪੁਲਸ ਵਾਲੇ ਨੂੰ ਤੁਰੰਤ ਮੁਅੱਤਲ (ਸਸਪੈਂਡ) ਕਰਨ ਦੇ ਹੁਕਮ ਦਿੱਤੇ। ਹਾਲਾਂਕਿ, ਐੱਸ.ਪੀ. ਨੇ ਇਹ ਕਹਿ ਕੇ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਕੋਲ ਇਸ ਦੀ ਪਾਵਰ ਨਹੀਂ ਹੈ ਕਿਉਂਕਿ ਇਹ ਮਾਮਲਾ ਕੁਰੂਕਸ਼ੇਤਰ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ।

ਮੰਤਰੀ ਨੇ ਦਿਖਾਇਆ ਬਾਹਰ ਦਾ ਰਸਤਾ 
ਐੱਸ.ਪੀ. ਦੇ ਜਵਾਬ ਤੋਂ ਬਾਅਦ ਅਨਿਲ ਵਿਜ ਦਾ ਗੁੱਸਾ ਸੱਤਵੇਂ ਆਸਮਾਨ 'ਤੇ ਪਹੁੰਚ ਗਿਆ। ਉਨ੍ਹਾਂ ਜਨਤਕ ਤੌਰ 'ਤੇ ਐੱਸ.ਪੀ. ਨੂੰ ਕਿਹਾ, "ਜੇਕਰ ਤੁਹਾਡੇ ਕੋਲ ਪਾਵਰ ਨਹੀਂ ਹੈ ਤਾਂ ਬੈਠਕ ਤੋਂ ਉੱਠ ਕੇ ਚਲੇ ਜਾਓ"। ਮੰਤਰੀ ਦੇ ਸਖ਼ਤ ਤੇਵਰ ਦੇਖਦਿਆਂ ਐੱਸ.ਪੀ. ਨੇ ਬਾਅਦ ਵਿੱਚ ਕਿਹਾ ਕਿ ਉਹ ਸਬੰਧਤ ਪੁਲਸ ਮੁਲਾਜ਼ਮ ਨੂੰ ਮੁਅੱਤਲ ਕਰਨ ਲਈ ਉੱਚ ਅਧਿਕਾਰੀਆਂ ਨੂੰ ਪੱਤਰ ਲਿਖਣਗੇ।

ਪਹਿਲਾਂ ਵੀ ਲਗਾ ਚੁੱਕੇ ਹਨ ਅਧਿਕਾਰੀਆਂ ਦੀ ਕਲਾਸ 
ਜ਼ਿਕਰਯੋਗ ਹੈ ਕਿ ਹਰਿਆਣਾ ਦੇ 'ਗੱਬਰ' ਵਜੋਂ ਜਾਣੇ ਜਾਂਦੇ ਅਨਿਲ ਵਿਜ ਅਕਸਰ ਪੁਲਸ ਅਧਿਕਾਰੀਆਂ ਦੀ ਕਾਰਜਸ਼ੈਲੀ 'ਤੇ ਸਵਾਲ ਚੁੱਕਦੇ ਰਹਿੰਦੇ ਹਨ। ਇਸ ਤੋਂ ਪਹਿਲਾਂ 2024 ਵਿੱਚ ਵੀ ਉਨ੍ਹਾਂ ਨੇ ਅੰਬਾਲਾ ਵਿੱਚ ਇੱਕ ਮਹਿਲਾ ਦੀ ਸ਼ਿਕਾਇਤ 'ਤੇ ਐਫ.ਆਈ.ਆਰ. ਦਰਜ ਨਾ ਕਰਨ ਕਾਰਨ ਐਸ.ਐਚ.ਓ. ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਦਾ ਕੰਮ ਕੇਸ ਦਰਜ ਕਰਕੇ ਅਦਾਲਤ ਅੱਗੇ ਰੱਖਣਾ ਹੈ, ਨਾ ਕਿ ਥਾਣੇ ਵਿੱਚ ਖੁਦ ਜੱਜ ਬਣਨਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Shubam Kumar

Content Editor

Related News