MP ’ਚ ਬੱਸ ਸਟੈਂਡ ’ਤੇ ਨਾਬਾਲਗ ਬੱਚੀ ਨਾਲ ਜਬਰ-ਜ਼ਨਾਹ

Sunday, Oct 20, 2024 - 12:30 AM (IST)

MP ’ਚ ਬੱਸ ਸਟੈਂਡ ’ਤੇ ਨਾਬਾਲਗ ਬੱਚੀ ਨਾਲ ਜਬਰ-ਜ਼ਨਾਹ

ਸ਼ਿਵਪੁਰੀ (ਮ. ਪ੍ਰ.), (ਭਾਸ਼ਾ)- ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਵਿਚ ਬੱਸ ਸਟੈਂਡ ’ਤੇ ਇਕ ਵਿਅਕਤੀ ਨੇ 9 ਸਾਲਾ ਬੱਚੀ ਨਾਲ ਕਥਿਤ ਤੌਰ ’ਤੇ ਜਬਰ-ਜ਼ਨਾਹ ਕੀਤਾ। ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਵਾਪਰੀ ਇਸ ਘਟਨਾ ਦੇ ਸਿਲਸਿਲੇ ਵਿਚ ਪੁਲਸ ਨੇ ਕੂੜਾ ਚੁੱਕਣ ਵਾਲੇ 33 ਸਾਲਾ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ।

ਪੁਲਸ ਮੁਤਾਬਕ ਮੁਲਜ਼ਮ ਕ੍ਰਿਸ਼ਨ ਪਾਲ ਰਾਵਤ ਉਰਫ ਟੋਂਟਾ ’ਤੇ ਭਾਰਤੀ ਨਿਆਂ ਸੰਹਿਤਾ (ਬੀ. ਐੱਨ. ਐੱਸ.) ਅਤੇ ਬਾਲ ਜਿਨਸੀ ਅਪਰਾਧਾਂ ਤੋਂ ਸੁਰੱਖਿਆ ਐਕਟ (ਪੋਕਸੋ) ਦੀਆਂ ਸਬੰਧਤ ਵਿਵਸਥਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬੱਚੀ ਆਪਣੇ ਦਾਦਾ-ਦਾਦੀ ਅਤੇ 5 ਸਾਲਾ ਭਰਾ ਨਾਲ ਬੱਸ ਸਟੈਂਡ ’ਤੇ ਬੱਸ ਦੀ ਉਡੀਕ ਕਰ ਰਹੀ ਸੀ। ਉਹ ਸਾਰੇ ਅਹਿਮਦਾਬਾਦ ਤੋਂ ਆਏ ਸਨ ਅਤੇ ਉਨ੍ਹਾਂ ਦੀ ਪਿੰਡ ਜਾਣ ਵਾਲੀ ਬੱਸ ਛੁੱਟ ਗਈ ਸੀ।


author

Rakesh

Content Editor

Related News