ਸ਼ਿਵ ਸੈਨਾ ਬੋਲੀ-ਮੋਦੀ ਫਰਾਂਸ ਤੇ ਰਾਹੁਲ ਕ੍ਰੋਏਸ਼ੀਆ ਵਾਂਗ

07/22/2018 11:10:06 AM

ਮੁੰਬਈ— ਫੀਫਾ ਵਿਸ਼ਵ ਕੱਪ ਫਾਈਨਲ ਅਤੇ ਕੇਂਦਰ ਦੀ ਰਾਜਗ ਸਰਕਾਰ ਵਿਰੁੱਧ ਲਿਆਂਦੇ ਗਏ ਬੇਭਰੋਸਗੀ ਮਤੇ ਦਰਮਿਆਨ ਤੁਲਨਾ ਕਰਦੇ ਹੋਏ ਸ਼ਿਵ ਸੈਨਾ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਫਰਾਂਸ ਵਾਂਗ ਭਾਵੇਂ ਜੇਤੂ ਹੋਏ ਹਨ ਪਰ ਕਾਂਗਰਸ ਪ੍ਰਧਾਨਨਰਿੰਦਰ ਮੋਦੀ ਨੇ ਉਪਜੇਤੂ ਕ੍ਰੋਏਸ਼ੀਆ ਵਾਂਗ ਕਈ ਲੋਕਾਂ ਦਾ ਦਿਲ ਜਿਤ ਲਿਆ। ਸ਼ਿਵ ਸੈਨਾ ਦੇ ਬੁਲਾਰੇ ਸੰਜੇ ਰਾਓਤ ਨੇ ਸ਼ਨੀਵਾਰ ਕਿਹਾ ਕਿ ਕ੍ਰੋਏਸ਼ੀਆ ਨੇ ਜਿਸ ਤਰ੍ਹਾਂ ਮੈਚ ਵਿਚ ਖੇਡ ਦਾ ਪ੍ਰਦਰਸ਼ਨ ਕੀਤਾ, ਲਈ ਉਸਨੂੰ ਯਾਦ ਰੱਖਿਆ ਜਾਏਗਾ। ਰਾਹੁਲ ਬਾਰੇ ਵੀ ਹੁਣ ਕ੍ਰੋਏਸ਼ੀਆ ਦੀ ਤਰ੍ਹਾਂ ਚਰਚਾ ਹੋ ਰਹੀ ਹੈ। ਜਦੋਂ ਕੋਈ ਸਿਆਸਤ ਵਿਚ ਇਸ ਤਰ੍ਹਾਂ ਕਰਦਾ ਹੈ ਤਾਂ 4-5 ਕਦਮ ਅੱਗੇ ਵਧਦਾ ਹੈ। ਰਾਹੁਲ ਦੇ ਕਦਮ ਹੁਣ ਅੱਗੇ ਵਧ ਗਏ ਹਨ। ਜੇ ਰਾਹੁਲ ਨੇ ਮੋਦੀ ਨੂੰ ਝਟਕਾ ਦੇਣ ਲਈ ਗਲੇ ਲਾਇਆ ਤਾਂ ਉਹ ਇਸ ਵਿਚ ਸਫਲ ਰਹੇ ਹਨ


Related News