ਸਿੱਖਿਆ ਦੇ ਮੁਕਾਬਲੇ ਵਿਆਹ ਸਮਾਰੋਹ ’ਤੇ ਡਬਲ ਖਰਚ ਕਰਦੇ ਹਨ ਭਾਰਤੀ

Monday, Jul 01, 2024 - 12:48 PM (IST)

ਸਿੱਖਿਆ ਦੇ ਮੁਕਾਬਲੇ ਵਿਆਹ ਸਮਾਰੋਹ ’ਤੇ ਡਬਲ ਖਰਚ ਕਰਦੇ ਹਨ ਭਾਰਤੀ

ਨਵੀਂ ਦਿੱਲੀ (ਭਾਸ਼ਾ) - ਆਮ ਭਾਰਤੀ ਸਿੱਖਿਆ ਦੇ ਮੁਕਾਬਲੇ ਿਵਆਹ ਦੇ ਸਮਾਰੋਹ ’ਚ ਦੁੱਗਣਾ ਖਰਚ ਕਰਦੇ ਹਨ। ਬ੍ਰੋਕਰੇਜ ਫਰਮ ਜੇਫਰੀਜ਼ ਨੇ ਇਕ ਰਿਪੋਰਟ ’ਚ ਇਹ ਗੱਲ ਕਹੀ ਗਈ ਹੈ। ਰਿਪਰੋਟ ’ਚ ਕਿਹਾ ਗਿਆ ਕਿ ਭਾਰਤ ’ਚ ਵਿਆਹ ’ਤੇ ਸਿੱਖਿਆ (ਗ੍ਰੈਜੂਏਸ਼ਨ ਤੱਕ) ਦੇ ਮੁਕਾਬਲੇ ਦੁੱਗਣਾ ਖਰਚ ਕੀਤਾ ਜਾਂਦਾ ਹੈ, ਜਦਕਿ ਅਮਰੀਕਾ ਵਰਗੇ ਦੇਸ਼ਾਂ ’ਚ ਇਹ ਖਰਚ ਸਿੱਖਿਆ ਦੇ ਮੁਕਾਬਲੇ ਅੱਧੇ ਨਾਲੋਂ ਵੀ ਘੱਟ ਹੈ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਭਾਰਤੀ ਵਿਆਹ ਉਦਯੋਗ ਦਾ ਆਕਾਰ ਲੱਗਭਗ 10 ਲੱਖ ਕਰੋੜ ਰੁਪਏ ਹੈ, ਜੋ ਖੁਰਾਕ ਅਤੇ ਕਰਿਆਨਾ ਦੇ ਬਾਅਦ ਦੂਜੇ ਸਥਾਨ ’ਤੇ ਹੈ।

ਭਾਰਤ ’ਚ ਖਪਤ ਕੈਟਾਗਰੀ ’ਚ ਿਵਆਹਾਂ ਦਾ ਦੂਜਾ ਸਥਾਨ ਹੈ। ਜੇਕਰ ਿਵਆਹ ਇਕ ਕੈਟਾਗਰੀ ਹੁੰਦੀ, ਤਾਂ ਉਹ ਖੁਰਾਕ ਅਤੇ ਕਰਿਆਨਾ (681 ਅਰਬ ਅਮਰੀਕੀ ਡਾਲਰ) ਤੋਂ ਬਾਅਦ ਦੂਜੀ ਸਭ ਤੋਂ ਵੱਡੀ ਪ੍ਰਚੂਨ ਕੈਟਾਗਰੀ ਹੁੰਦੀ। ਭਾਰਤ ’ਚ ਵਿਆਹ ਸ਼ਾਨਦਾਰ ਹੁੰਦੇ ਹਨ ਅਤੇ ਇਨ੍ਹਾਂ ਵਿਚ ਕਈ ਤਰ੍ਹਾਂ ਦੇ ਸਮਾਰੋਹ ਅਤੇ ਖਰਚ ਹੁੰਦੇ ਹਨ। ਇਸ ਨਾਲ ਗਹਿਣੇ ਅਤੇ ਕੱਪੜੇ ਵਰਗੀ ਕੈਟਾਗਰੀ ’ਚ ਖਪਤ ਵਧਦੀ ਹੈ। ਅਪ੍ਰਤੱਖ ਤੌਰ ’ਤੇ ਆਟੋ ਅਤੇ ਇਲੈਕਟ੍ਰਾਨਿਕਸ ਉਦਯੋਗ ਨੂੰ ਲਾਭ ਮਿਲਦਾ ਹੈ। ਖਰਚੀਲੇ ਿਵਆਹਾਂ ’ਤੇ ਰੋਕ ਲਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵਿਦੇਸ਼ੀ ਸਥਾਨਾਂ ’ਤੇ ਹੋਣ ਵਾਲੇ ਆਲੀਸ਼ਾਨ ਵਿਆਹ ਭਾਰਤੀ ਸ਼ਾਨ ਨੂੰ ਪ੍ਰਦਰਸ਼ਿਤ ਕਰਦੇ ਰਹਿੰਦੇ ਹਨ।

ਸਾਲਾਨਾ 80 ਲੱਖ ਤੋਂ 1 ਕਰੋੜ ਵਿਆਹ ਹੁੰਦੇ ਹਨ ਭਾਰਤ ’ਚ

ਜੇਫਰੀਜ਼ ਦੀ ਰਿਪੋਰਟ ਦੇ ਮੁਤਾਬਕ ਭਾਰਤ ’ਚ ਸਾਲਾਨਾ 80 ਲੱਖ ਤੋਂ 1 ਕਰੋੜ ਵਿਆਹ ਹੁੰਦੇ ਹਨ, ਜਦਕਿ ਚੀਨ ’ਚ 70-80 ਲੱਖ ਅਤੇ ਅਮਰੀਕਾ ’ਚ 20-25 ਲੱਖ ਵਿਆਹ ਹੁੰਦੇ ਹਨ। ਭਾਰਤੀ ਵਿਆਹ ਉਦਯੋਗ ਅਮਰੀਕਾ (70 ਅਰਬ ਅਮਰੀਕੀ ਡਾਲਰ) ਦੇ ਉਦਯੋਗ ਦੇ ਮੁਕਾਬਲੇ ਲੱਗਭਗ ਦੁੱਗਣਾ ਹੈ। ਹਾਲਾਂਕਿ, ਇਹ ਚੀਨ (170 ਅਰਬ ਅਮਰੀਕੀ ਡਾਲਰ) ਤੋਂ ਛੋਟਾ ਹੈ।

ਦੁਨੀਆਭਰ ’ਚੋਂ ਸਭ ਤੋਂ ਵੱਡਾ ਵਿਆਹ ਸਥਾਨ ਹੈ ਭਾਰਤ

ਰਿਪੋਰਟ ’ਚ ਕਿਹਾ ਗਿਆ ਹੈ ਕਿ ਹਰ ਸਾਲ 80 ਲੱਖ ਤੋਂ 1 ਕਰੋੜ ਵਿਆਹ ਹੋਣ ਦੇ ਨਾਲ ਭਾਰਤ ਦੁਨੀਆਭਰ ’ਚੋਂ ਸਭ ਤੋਂ ਵੱਡਾ ਵਿਆਹ ਸਥਾਨ ਹੈ। ਕੈਟ ਮੁਤਾਬਕ ਇਸ ਦਾ ਆਕਾਰ 130 ਅਰਬ ਅਮਰੀਕੀ ਡਾਲਰ ਹੋਣ ਦਾ ਅੰਦਾਜ਼ਾ ਹੈ।

ਭਾਰਤ ਦਾ ਵਿਆਹ ਉਦਯੋਗ ਅਮਰੀਕਾ ਦੇ ਮੁਕਾਬਲੇ ਲੱਗਭਗ ਦੁੱਗਣਾ ਹੈ ਅਤੇ ਪ੍ਰਮੁੱਖ ਖਪਤਕਾਰ ਕੈਟਾਗਰੀ ’ਚ ਇਸ ਦਾ ਮਹੱਤਵਪੂਰਨ ਯੋਗਦਾਨ ਹੈ। ਭਾਰਤੀ ਵਿਆਹ ਕਈ ਦਿਨਾਂ ਤੱਕ ਚਲਦੇ ਹਨ ਅਤੇ ਇਹ ਸਾਧਾਰਨ ਤੋਂ ਲੈ ਕੇ ਬੇਹੱਦ ਸ਼ਾਨਦਾਰ ਹੁੰਦੇ ਹਨ। ਇਸ ਵਿਚ ਖੇਤਰ, ਧਰਮ ਅਤੇ ਆਰਥਿਕ ਪਿਛੋਕੜ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ।


author

Harinder Kaur

Content Editor

Related News