ਸ਼ਿਵ ਸੈਨਾ ਨੇ ਸੋਨੀਆ ਗਾਂਧੀ ਨੂੰ ਚਿੱਠੀ ਲਿਖਣ ਵਾਲੇ ਨੇਤਾਵਾਂ ''ਤੇ ਨਿਸ਼ਾਨਾ ਸਾਧਿਆ

Thursday, Aug 27, 2020 - 06:35 PM (IST)

ਮੁੰਬਈ- ਸ਼ਿਵ ਸੈਨਾ ਨੇ ਵੀਰਵਾਰ ਨੂੰ ਦੋਸ਼ ਲਗਾਇਆ ਕਿ ਕਾਂਗਰਸ ਦੇ 23 ਸੀਨੀਅਰ ਨੇਤਾਵਾਂ ਵਲੋਂ 'ਪੂਰਨਕਾਲਿਕ' ਪਾਰਟੀ ਪ੍ਰਧਾਨ ਦੀ ਮੰਗ ਨੂੰ ਲੈ ਕੇ ਸੋਨੀਆ ਗਾਂਧੀ ਨੂੰ ਲਿਖੀ ਗਈ ਚਿੱਠੀ ''ਰਾਹੁਲ ਗਾਂਧੀ ਦੀ ਲੀਡਰਸ਼ਿਪ ਨੂੰ ਖਤਮ ਕਰਨ ਦੀ ਇਕ ਸਾਜਿਸ਼ ਸੀ।'' ਸ਼ਿਵ ਸੈਨਾ ਦੇ ਅਖਬਾਰ 'ਸਾਮਨਾ' 'ਚ ਛਪੇ ਇਕ ਸੰਪਾਦਕੀ 'ਚ ਲਿਖਿਆ ਹੈ,''ਇਹ ਨੇਤਾ ਉਦੋਂ ਕਿੱਥੇ ਸਨ, ਜਦੋਂ ਭਾਜਪਾ ਰਾਹੁਲ ਗਾਂਧੀ 'ਤੇ ਤਿੱਖੇ ਹਮਲੇ ਕਰ ਰਹੀ ਸੀ ਅਤੇ ਉਨ੍ਹਾਂ ਦੇ ਕਾਂਗਰਸ ਪ੍ਰਧਾਨ ਅਹੁਦਾ ਛੱਡਣ ਤੋਂ ਬਾਅਦ ਇਨ੍ਹਾਂ ਨੇਤਾਵਾਂ ਨੇ ਪਾਰਟੀ ਨੂੰ ਸਰਗਰਮ ਕਰਨ ਦੀ ਚੁਣੌਤੀ ਕਿਉਂ ਨਹੀਂ ਲਈ।'' ਇਸ 'ਚ ਲਿਖਿਆ ਗਿਆ ਹੈ,''ਜਦੋਂ ਅੰਦਰੋਂ ਹੀ ਲੋਕ ਰਾਹੁਲ ਗਾਂਧੀ ਦੀ ਅਗਵਾਈ ਨੂੰ ਖਤਮ ਕਰਨ ਦੀ ਰਾਸ਼ਟਰੀ ਯੋਜਨਾ 'ਚ ਸ਼ਾਮਲ ਹਨ ਤਾਂ ਪਾਰਟੀ ਨੂੰ 'ਪਾਨੀਪਤ' (ਹਾਰ) ਮਿਲਣਾ ਤੈਅ ਹੈ। ਇਨ੍ਹਾਂ ਪੁਰਾਣੇ ਨੇਤਾਵਾਂ ਨੇ ਰਾਹੁਲ ਗਾਂਧੀ ਨੂੰ ਅੰਦਰੂਨੀ ਰੂਪ ਨਾਲ ਨੁਕਸਾਨ ਪਹੁੰਚਾਇਆ ਹੈ, ਅਜਿਹਾ ਨੁਕਸਾਨ ਜੋ ਭਾਜਪਾ ਨੇ ਵੀ ਉਨ੍ਹਾਂ ਨੂੰ ਨਹੀਂ ਪਹੁੰਚਾਇਆ ਹੈ।''

ਸ਼ਿਵ ਸੈਨਾ ਨੇ ਕਿਹਾ,''ਉਨ੍ਹਾਂ 'ਚੋਂ ਕੋਈ ਵੀ ਜ਼ਿਲ੍ਹਾ ਪੱਧਰ ਦਾ ਨੇਤਾ ਵੀ ਨਹੀਂ ਹੈ ਪਰ ਗਾਂਧੀ ਅਤੇ ਨਹਿਰੂ ਪਰਿਵਾਰ ਦੇ ਦਮ 'ਤੇ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਬਣੇ।'' ਦੱਸਣਯੋਗ ਹੈ ਕਿ ਸ਼ਿਵ ਸੈਨਾ ਨੇ ਪਿਛਲੇ ਸਾਲ ਭਾਜਪਾ ਤੋਂ ਵੱਖ ਹੋਣ ਤੋਂ ਬਾਅਦ ਮਹਾਰਾਸ਼ਟਰ 'ਚ ਸਰਕਾਰ ਬਣਾਉਣ ਲਈ ਕਾਂਗਰਸ ਅਤੇ ਰਾਕਾਂਪਾ ਨਾਲ ਗਠਜੋੜ ਕੀਤਾ ਸੀ। ਸੰਪਾਦਕੀ 'ਚ ਲਿਖਿਆ,''ਸਾਰੇ ਸੂਬਿਆਂ 'ਚ ਕਾਂਗਰਸ ਦੇ ਪੁਰਾਣੇ ਨੇਤਾ ਸਿਰਫ਼ ਆਪਣਾ ਸਥਾਨ ਬਚਾਏ ਰੱਖਣ ਲਈ ਸਰਗਰਮੀ ਦਿਖਾਉਂਦੇ ਹਨ ਅਤੇ ਸਮੇਂ ਅਨੁਸਾਰ ਭਾਜਪਾ ਨਾਲ ਹੱਥ ਮਿਲਾਉਂਦੇ ਹਨ। ਉਹ ਸਿਰਫ਼ ਇਹੀ ਸਰਗਰਮੀ ਦਿਖਾਉਂਦੇ ਹਨ। ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਇਸ ਬਾਰੇ ਕੀ ਕਰ ਸਕਦੇ ਹਨ? ਇਹ ਇਕ ਨਵਾਂ ਸਿਆਸੀ ਕੋਰੋਨਾ ਵਾਇਰਸ ਹੈ।''


DIsha

Content Editor

Related News