ਬਾਬਰੀ ਮਸਜਿਦ ਢੁਹਾਉਣ ਦੇ ਮਾਮਲੇ ''ਚ ਸ਼ਿਵ ਸੈਨਾ ਆਗੂ ਸਤੀਸ਼ ਪ੍ਰਧਾਨ ਨੇ ਕੀਤਾ ਆਤਮ-ਸਮਰਪਣ

05/25/2017 12:49:24 AM

ਲਖਨਊ—ਅਯੁੱਧਿਆ 'ਚ 6 ਦਸੰਬਰ, 1992 ਨੂੰ ਵਿਵਾਦਿਤ ਢਾਂਚਾ ਢੁਹਾਉਣ ਦੇ ਮਾਮਲੇ 'ਚ ਸ਼ਿਵ ਸੈਨਾ ਆਗੂ ਅਤੇ ਸਾਬਕਾ ਸੰਸਦ ਮੈਂਬਰ ਸਤੀਸ਼ ਪ੍ਰਧਾਨ ਨੇ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਦੀ ਵਿਸ਼ੇਸ਼ ਅਦਾਲਤ 'ਚ ਅੱਜ ਆਤਮਸਮਰਪਣ ਕਰ ਦਿੱਤਾ। ਪ੍ਰਧਾਨ ਦੇ ਇਲਾਵਾ ਅਦਾਲਤ 'ਚ ਪੇਸ਼ ਹੋਣ ਵਾਲੇ 2 ਸਾਬਕਾ ਵਿਧਾਇਕ ਪਵਨ ਪਾਂਡੇ ਅਤੇ ਸੰਤੋਸ਼ ਦੂਬੇ ਵੀ ਸ਼ਾਮਲ ਸਨ। ਪ੍ਰਧਾਨ ਵਿਰੁੱਧ ਅਦਾਲਤ 'ਚ ਦੋਸ਼ ਤੈਅ ਹੋਣੇ ਹਨ ਪਰ ਕੁਝ ਕਾਰਨਾਂ ਕਰ ਕੇ ਅੱਜ ਇਨ੍ਹਾਂ 'ਤੇ ਬਹਿਸ ਨਹੀਂ ਹੋ ਸਕੀ। ਪ੍ਰਧਾਨ ਨੇ ਅਦਾਲਤ 'ਚ ਪੇਸ਼ ਹੋਣ ਮਗਰੋਂ ਕਿਹਾ ਕਿ ਉਹ ਨਿਰਦੋਸ਼ ਹੈ ਅਤੇ ਉਸ ਨੂੰ ਗਲਤ ਢੰਗ ਨਾਲ ਮੁਲਜ਼ਮ ਬਣਾਇਆ ਜਾ ਰਿਹਾ ਹੈ। ਅਦਾਲਤ ਨੇ ਤਿੰਨਾਂ ਨੂੰ 20-20 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ 'ਤੇ ਛੱਡ ਦਿੱਤਾ।


Related News