ਸ਼ਿਵ ਸੈਨਾ ਦੇ ਸਾਬਕਾ ਮੱਧ ਪ੍ਰਦੇਸ਼ ਮੁਖੀ ਦੇ ਹੱਤਿਆਕਾਂਡ ਦਾ ਖੁਲਾਸਾ, 7 ਕਾਬੂ
Thursday, Sep 10, 2020 - 10:42 PM (IST)
ਇੰਦੌਰ (ਭਾਸ਼ਾ)- ਸ਼ਿਵ ਸੈਨਾ ਦੀ ਮੱਧ ਪ੍ਰਦੇਸ਼ ਇਕਾਈ ਦੇ ਸਾਬਕਾ ਮੁਖੀ ਰਮੇਸ਼ ਸਾਹੂ ਦੇ ਸਨਸਨੀਖੇਜ਼ ਹੱਤਿਆਕਾਂਡ ਦਾ ਖੁਲਾਸਾ ਕਰਦੇ ਹੋਏ ਪੁਲਸ ਨੇ 7 ਦੋਸ਼ੀਆਂ ਨੂੰ ਇਸ ਸੂਬੇ ਅਤੇ ਗੁਆਂਢੀ ਗੁਜਰਾਤ ਦੇ ਅਲੱਗ-ਅਲੱਗ ਸਥਾਨਾਂ ਤੋਂ ਵੀਰਵਾਰ ਨੂੰ ਕਾਬੂ ਕੀਤਾ। ਪੁਲਸ ਦੇ ਅਨੁਸਾਰ ਸਾਹੂ ਦੀ ਇਕ ਡਕੈਤੀ ਦੇ ਦੌਰਾਨ ਹੱਤਿਆ ਕੀਤੀ ਗਈ ਸੀ।
ਪੁਲਸ ਦੇ ਇੰਸਪੈਕਟਰ ਜਨਰਲ (ਆਈ. ਜੀ.) ਵਿਵੇਕ ਸ਼ਰਮਾ ਨੇ ਦੱਸਿਆ ਕਿ ਡਕੈਤ ਗਿਰੋਹ 'ਚ ਸ਼ਾਮਲ ਵਿਜੇ ਧਨਸਿੰਘ (19) ਗੁਜਰਾਤ ਦੇ ਮਸ਼ਹੂਰ ਧਾਰਮਿਕ ਸਥਾਨ ਦੁਆਰਕਾ ਦੇ ਕੋਲ ਇੱਕ ਪਿੰਡ ਤੋਂ ਫੜਿਆ ਗਿਆ ਜਿੱਥੇ ਉਹ ਮਜ਼ਦੂਰੀ ਕਰ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਇੰਦੌਰ ਸ਼ਹਿਰ ਨਾਲ ਲਗਦੇ ਉਮਰੀਖੇੜਾ ਪਿੰਡ 'ਚ 1 ਅਤੇ 2 ਸਤੰਬਰ ਦੀ ਰਾਤ ਨੂੰ ਸਾਹੂ (70) ਦੇ ਘਰ ਡਕੈਤੀ ਕੀਤੀ, ਵਾਰਦਾਤ ਦੇ ਦੌਰਾਨ ਵਿਜੇ ਨੇ ਹੀ ਕਥਿਤ ਤੌਰ 'ਤੇ ਗੋਲੀ ਮਾਰ ਕੇ ਸਾਹੂ ਦੀ ਹੱਤਿਆ ਕਰ ਦਿੱਤੀ ਸੀ, ਜਦੋਂ ਬਦਮਾਸ਼ਾਂ ਦੇ ਬੰਧਨ ਤੋਂ ਆਜ਼ਾਦ ਹੋਣ ਦੇ ਲਈ ਸਾਬਕਾ ਸਿਵ ਸੈਨਾ ਨੇਤਾ ਸੰਘਰਸ਼ ਕਰ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀਆਂ ਦੇ ਕਬਜ਼ੇ ਤੋਂ ਵਾਰਦਾਤ 'ਚ ਇਸਤੇਮਾਲ 4 ਪਹੀਆ ਵਾਹਨ, 2 ਦੇਸ਼ੀ ਪਸਤੋਲ ਤੇ 4 ਕਾਰਤੂਸ ਬਰਾਮਦ ਕੀਤੇ ਗਏ ਹਨ।