ਸ਼ਿਮਲਾ ਜਲ ਪ੍ਰਬੰਧਨ ਨਿਗਮ 3 ਸਾਲਾਂ ’ਚ ਨਹੀਂ ਲੱਭ ਸਕਿਆ 3500 ਪਾਣੀ ਦੇ ‘ਕਨੈਕਸ਼ਨ’

Monday, Feb 22, 2021 - 05:05 PM (IST)

ਸ਼ਿਮਲਾ— ਸ਼ਿਮਲਾ ਜਲ ਪ੍ਰਬੰਧਨ ਨਿਗਮ ਰਾਜਧਾਨੀ ਵਿਚ 24 ਘੰਟੇ ਪਾਣੀ ਦੇਣ ਦਾ ਦਾਅਵਾ ਕਰ ਰਿਹਾ ਹੈ ਪਰ ਹਕੀਕਤ ਕੁਝ ਹੋਰ ਹੀ ਹੈ। ਸ਼ਿਮਲਾ ਜਲ ਪ੍ਰਬੰਧਨ ਨਿਗਮ ਬਣਨ ਦੇ 3 ਸਾਲ ਬਾਅਦ ਵੀ ਸ਼ਹਿਰ ਵਿਚ ਪਾਣੀ ਦੇ ਕਨੈਕਸ਼ਨ ਤੱਕ ਨਹੀਂ ਲੱਭ ਸਕਿਆ ਹੈ। ਅਜੇ ਵੀ ਲੱਗਭਗ 3500 ਕਨੈਕਸ਼ਨ ਦੀ ਜਾਣਕਾਰੀ ਜਲ ਪ੍ਰਬੰਧਨ ਨਿਗਮ ਕੋਲ ਨਹੀਂ ਹੈ। ਇਸ ਤੋਂ ਵੀ ਵੱਡੀ ਅਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਪਿਛਲੇ ਕਈ ਸਾਲਾਂ ਤੋਂ ਅਜਿਹੇ ਉਪਭੋਗਤਾਵਾਂ ਨੂੰ ਬਿੱਲ ਤੱਕ ਨਹੀਂ ਦਿੱਤੇ ਗਏ। ਹੁਣ ਸ਼ਿਮਲਾ ਜਲ ਪ੍ਰਬੰਧਨ ਨਿਗਮ ਲਚਾਰ ਹੋ ਕੇ ਲੋਕਾਂ ਤੋਂ ਖ਼ੁਦ ਕਨੈਕਸ਼ਨ ਦੀ ਜਾਣਕਾਰੀ ਸਾਂਝਾ ਕਰਨ ਦੀ ਅਪੀਲ ਕਰ ਰਿਹਾ ਹੈ।

ਸ਼ਿਮਲਾ ਜਲ ਪ੍ਰਬੰਧਨ ਨਿਗਮ ਦੇ ਏ. ਜੀ. ਐੱਮ. ਗੋਪਾਲ ਕ੍ਰਿਸ਼ਨ ਮੁਤਾਬਕ ਸ਼ਿਮਲਾ ਵਿਚ ਕੁੱਲ 32,946 ਪਾਣੀ ਦੇ ਕਨੈਕਸ਼ਨ ਹਨ। ਜਿਨ੍ਹਾਂ ਵਿਚੋਂ 13,676 ਕਨੈਕਸ਼ਨ ਨਹੀਂ ਮਿਲ ਰਹੇ ਸਨ। ਹੁਣ 10 ਹਜ਼ਾਰ ਕਨੈਕਸ਼ਨ ਲੱਭ ਲਏ ਗਏ ਹਨ, ਜਦਕਿ 3500 ਦੇ ਲੱਗਭਗ ਕਨੈਕਸ਼ਨ ਦੀ ਪੜਤਾਲ ਚੱਲ ਰਹੀ ਹੈ। ਇਨ੍ਹਾਂ ’ਚੋਂ 685 ਬਿੱਲ ਹੋਟਲਾਂ ਦੇ ਸਨ, ਜਿਨ੍ਹਾਂ ’ਚੋਂ 17 ਕਨੈਕਸ਼ਨਾਂ ਦਾ ਅਜੇ ਵੀ ਪਤਾ ਨਹੀਂ ਲੱਗ ਸਕਿਆ ਹੈ। ਨਗਰ ਨਿਗਮ ਸਮੇਂ ਸਲਾਨਾ 22 ਕਰੋੜ ਪਾਣੀ ਦੇ ਕਨੈਕਸ਼ਨ ਤੋਂ ਆਉਂਦਾ ਸੀ, ਜੋ ਹੁਣ ਵਧ ਕੇ 28 ਕਰੋੜ ਹੋ ਗਿਆ ਹੈ ਪਰ ਇਸ ਦੌਰਾਨ ਪਾਣੀ ਦੇ ਬਿੱਲ ਵੀ ਵਧੇ ਹਨ। ਉਨ੍ਹਾਂ ਕਿਹਾ ਕਿ ਹੁਣ ਬਾਇਓ ਮੈਟ੍ਰਿਕ ਦੇ 7,000 ਮੀਟਰ ਦਾ ਟੈਂਡਰ ਹੋਇਆ ਹੈ, 500 ਮੀਟਰ ਮੰਗਵਾ ਲਏ ਗਏ ਹਨ। ਦੋ ਮਹੀਨਿਆਂ ਅੰਦਰ ਮੀਟਰ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ, ਜਦਕਿ 2022 ਤੱਕ 24 ਘੰਟੇ ਪਾਣੀ ਸ਼ਿਮਾਲ ਦੇ ਲੋਕਾਂ ਨੂੰ ਮੁਹੱਈਆ ਕਰਵਾ ਦਿੱਤਾ ਜਾਵੇਗਾ। 


Tanu

Content Editor

Related News