ਦੇਵਭੂਮੀ ਹਿਮਾਚਲ ਦੇ ਲਾਹੌਲ, ਕਿਨੌਰ 'ਚ ਭਾਰੀ ਬਾਰਿਸ਼ ਅਤੇ ਬਰਫ਼ਬਾਰੀ

04/21/2018 3:53:38 PM

ਹਿਮਾਚਲ ਪ੍ਰਦੇਸ਼— ਹਿਮਾਚਲ ਪ੍ਰਦੇਸ਼ 'ਚ ਮੌਸਮ ਨੇ ਇਕ ਵਾਰ ਫਿਰ ਕਰਵਟ ਲੈ ਲਈ ਹੈ। ਦੱਸਣਾ ਚਾਹੁੰਦੇ ਹਾਂ ਕਿ ਬੀਤੇ ਵੀਰਵਾਰ ਦੇਰ ਸ਼ਾਮ ਇਥੇ ਦੇ ਤਮਾਮ ਜ਼ਿਲਿਆਂ 'ਚ ਬਾਰਿਸ਼ ਹੋ ਰਹੀ ਹੈ। ਇਥੇ ਉਚਾਈ ਵਾਲੇ ਇਲਾਕੇ ਰੋਹਤਾਂਗ, ਕਿਨੌਰ ਅਤੇ ਲਾਹੌਲ ਸਪੀਤੀ 'ਚ ਬਰਫ਼ਬਾਰੀ ਹੋਈ ਹੈ। ਰਾਜਧਾਨੀ ਸ਼ਿਮਲਾ 'ਚ ਵੀਰਵਾਰ ਸ਼ਾਮ ਨੂੰ ਮੌਸਮ ਬਦਲਿਆ ਅਤੇ ਬਾਰਿਸ਼ ਸ਼ੁਰੂ ਹੋਈ, ਜੋ ਕਿ ਸ਼ੁੱਕਰਵਾਰ ਸਵੇਰੇ ਨੂੰ ਵੀ ਰੁਕ-ਰੁਕ ਕੇ ਹੋ ਰਹੀ ਸੀ।

PunjabKesari
ਇਸ ਤੋਂ ਇਲਾਵਾ, ਤੇਜ ਹਵਾਵਾਂ ਨਾਲ ਪਾਰਾ ਵੀ ਡਿੱਗ ਗਿਆ ਹੈ। ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਹਿਮਾਚਲ 'ਚ 19 ਅਤੇ 20 ਅਪ੍ਰੈਲ ਨੂੰ ਬਾਰਿਸ਼ ਅਤੇ ਗੜ੍ਹੇ ਪੈਣ ਦੇ ਵੀ ਅੰਦਾਜਾ ਲਗਾਇਆ ਗਿਆ ਹੈ, ਹਾਲਾਂਕਿ ਸ਼ਨੀਵਾਰ ਤੋਂ ਮੌਸਮ ਦੇ ਆਮ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ।
ਵੀਰਵਾਰ ਨੂੰ ਸ਼ਿਮਲਾ 'ਚ ਜਿਆਦਾਤਰ ਤਾਪਮਾਨ 24.1 ਧਰਮਸ਼ਾਲਾ 'ਚ 27.6, ਊਨਾ 'ਚ 38.0 ਨਾਹਨ 'ਚ 33.3, ਸੋਲਨ 'ਚ 29.0 ਕਾਂਗੜਾ 'ਚ 32.9, ਬਿਲਾਸਪੁਰ 'ਚ 35.3, ਹਮੀਰਪੁਰ 'ਚ 33.5, ਚੰਬਾ 'ਚ 30.8, ਸੁੰਦਰਨਗਰ 'ਚ 32.9, ਭੁੰਤਰ 'ਚ 31.0, ਕਲਪਾ 'ਚ 17.4, ਕੇਲਾਂਗ 'ਚ 10.4 ਅਤੇ ਡਲਹੌਜੀ 'ਚ 17.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।


Related News