ਸ਼ਿਮਲਾ ''ਚ ਸਕੂਲ, ਕਾਲਜ ਭਲਕੇ ਰਹਿਣਗੇ ਬੰਦ
Sunday, Aug 18, 2019 - 06:14 PM (IST)

ਸ਼ਿਮਲਾ (ਭਾਸ਼ਾ)— ਸ਼ਿਮਲਾ ਦੇ ਸਾਰੇ ਸਕੂਲ, ਕਾਲਜ ਸੋਮਵਾਰ ਯਾਨੀ ਕਿ ਭਲਕੇ ਬੰਦ ਰਹਿਣਗੇ। ਹਿਮਾਚਲ ਪ੍ਰਦੇਸ਼ ਵਿਚ ਪੈ ਰਿਹਾ ਭਾਰੀ ਮੀਂਹ ਦੀ ਵਜ੍ਹਾ ਕਰ ਕੇ ਇਹ ਕਦਮ ਚੁੱਕਿਆ ਗਿਆ ਹੈ। ਸ਼ਿਮਲਾ ਪ੍ਰਸ਼ਾਸਨ ਵਲੋਂ ਐਤਵਾਰ ਨੂੰ ਜਾਰੀ ਇਕ ਪੇਜ਼ ਦੇ ਹੁਕਮ ਵਿਚ ਸਾਰੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਆਈ. ਟੀ. ਆਈ, ਪੋਲੀਟੈਕਨੀਕਲ ਅਤੇ ਆਂਗਨਵਾੜੀ ਕੇਂਦਰਾਂ ਨੂੰ ਬੰਦ ਰੱਖਣ ਨੂੰ ਕਿਹਾ ਗਿਆ ਹੈ।
ਸ਼ਿਮਲਾ ਦੇ ਡਿਪਟੀ ਕਮਿਸ਼ਨਰ ਸਹਿ ਜ਼ਿਲਾ ਮੈਜਿਸਟ੍ਰੇਟ ਅਮਿਤ ਕਸ਼ਯਪ ਨੇ ਕਿਹਾ, ''ਭਾਰੀ ਮੀਂਹ, ਸੜਕਾਂ ਦੇ ਨੁਕਸਾਨ ਹੋਣ ਅਤੇ ਉਨ੍ਹਾਂ ਦੇ ਬੰਦ ਹੋਣ ਕਾਰਨ ਵਿਦਿਆਰਥੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਸ਼ਿਮਲਾ ਜ਼ਿਲੇ ਦੇ ਸਾਰੀਆਂ ਸਿੱਖਿਅਕ ਸੰਸਥਾਵਾਂ ਨੂੰ 19 ਅਗਸਤ ਨੂੰ ਬੰਦ ਰੱਖਣ ਦਾ ਹੁਕਮ ਦੇਣ ਜ਼ਰੂਰੀ ਹੋ ਗਿਆ ਸੀ।''