ਸ਼ਿਮਲਾ: ਭੁੱਖ ਦੇ ਸਤਾਏ ਬਾਂਦਰ ਲੋਕਾਂ ''ਤੇ ਕਰ ਰਹੇ ਹਨ ਹਮਲਾ

Tuesday, Apr 07, 2020 - 04:02 PM (IST)

ਸ਼ਿਮਲਾ: ਭੁੱਖ ਦੇ ਸਤਾਏ ਬਾਂਦਰ ਲੋਕਾਂ ''ਤੇ ਕਰ ਰਹੇ ਹਨ ਹਮਲਾ

ਸ਼ਿਮਲਾ-ਲਾਕਡਾਊਨ ਦੌਰਾਨ ਤੇਂਦੂਏ ਅਤੇ ਹਾਥੀ ਵਰਗੇ ਜੰਗਲੀ ਜਾਨਵਰ ਇਨੀਂ ਦਿਨੀਂ ਚੰਡੀਗੜ੍ਹ ਅਤੇ ਦੇਹਰਾਦੂਨ ਵਰਗੇ ਸ਼ਹਿਰਾਂ ਦੀਆਂ ਸੜਕਾਂ 'ਤੇ ਘੁੰਮ ਰਹੇ ਹਨ ਪਰ ਸ਼ਿਮਲਾ 'ਚ ਇਕ ਵੱਖਰਾ ਹੀ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਲਾਕਡਾਊਨ ਕਾਰਨ ਸ਼ਹਿਰ ਦੇ ਕਈ ਇਲਾਕਿਆਂ 'ਚ ਬਾਂਦਰ ਹਮਲਾਵਰ ਹੋ ਗਏ ਹਨ। ਖਾਣੇ ਦੀ ਕਮੀ ਕਾਰਨ ਇਹ ਲੋਕਾਂ 'ਤੇ ਹੀ ਹਮਲਾ ਕਰ ਰਹੇ ਹਨ। ਦੱਸਣਯੋਗ ਹੈ ਕਿ ਸੋਮਵਾਰ ਨੂੰ ਜਾਖੂ 'ਚ ਬਾਂਦਰਾਂ ਨੇ ਨਗਰ ਨਿਗਮ ਦੀ ਟੀਮ 'ਤੇ ਹੀ ਹਮਲਾ ਕਰ ਦਿੱਤਾ। ਸਵੇਰੇ ਸਥਾਨਿਕ ਪਰਿਸ਼ਦ ਅਰਚਨਾ ਧਵਨ, ਬੈਨਮੋਰ ਕੌਂਸਲਰ ਕਿਮੀ ਸੂਦ ਅਤੇ ਪੀਣ ਵਾਲੇ ਪਾਣੀ ਦੀ ਕੰਪਨੀ ਦੇ ਅਧਿਕਾਰੀ ਜਾਖੂ ਟੈਂਕ ਦੀ ਸਫਾਈ ਲਈ ਪਹੁੰਚੇ। ਵਾਪਸ ਪਰਤਣ ਲੱਗੇ ਤਾਂ ਅਚਾਨਕ ਬਾਂਦਰਾਂ ਨੇ ਹਮਲਾ ਕਰ ਦਿੱਤਾ। ਬਾਂਦਰ ਦੇ ਹਮਲੇ ਤੋਂ ਕੰਪਨੀ ਦੇ ਐੱਸ.ਡੀ.ਓ ਮਹਿਬੂਬ ਸ਼ੇਖ ਜ਼ਖਮੀ ਹੋ ਗਏ ਅਤੇ ਉਨ੍ਹਾਂ ਦੇ ਮੂੰਹ 'ਤੇ ਕਾਫੀ ਸੱਟਾਂ ਲੱਗੀਆਂ। 

ਇਸ ਕਾਰਨ ਬਾਂਦਰ ਹੋ ਰਹੇ ਹਨ ਹਮਲਾਵਰ-
ਵਣ ਜੀਵ ਵਿਭਾਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਸ਼ਹਿਰ ਤੋਂ ਇਨ੍ਹਾਂ ਦਿਨੀਂ ਜ਼ਿਆਦਾਤਰ ਲੋਕ ਪਿੰਡ ਵਾਪਸ ਪਰਤ ਚੁੱਕੇ ਹਨ। ਅਜਿਹੇ 'ਚ ਜੋ ਲੋਕ ਇਨ੍ਹਾਂ ਬਾਂਦਰਾਂ ਨੂੰ ਰੋਟੀਆਂ ਜਾਂ ਬਚਿਆ ਹੋਇਆ ਖਾਣਾ ਦਿੰਦੇ ਸੀ ਪਰ ਲਾਕਡਾਊਨ ਕਾਰਨ ਉਹ ਵੀ ਬੰਦ ਹੋ ਗਿਆ। ਭੁੱਖ ਕਾਰਨ ਇਹ ਬਾਂਦਰ ਇੰਨੇ ਜਿਆਦਾ ਹਮਲਾਵਰ ਹੋ ਗਏ ਹਨ ਕਿ ਕਰਫਿਊ ਦੌਰਾਨ ਢਿੱਲ ਦੇ ਸਮੇਂ ਵੀ ਜਦੋਂ ਲੋਕ ਸਾਮਾਨ ਖਰੀਦਣ ਬਾਜ਼ਾਰ ਜਾਂਦੇ ਹਨ ਤਾਂ ਇਹ ਉਨ੍ਹਾਂ 'ਤੇ ਵੀ ਹਮਲਾ ਬੋਲ ਦਿੰਦੇ ਹਨ। ਇਨੀਂ ਦਿਨੀਂ ਬਾਂਦਰਾਂ ਤੋਂ ਸਾਵਧਾਨ ਰਹਿਣ ਦੀ ਜਰੂਰਤ ਹੈ। 


author

Iqbalkaur

Content Editor

Related News