ਹਿਮਾਚਲ: ਭਾਜਪਾ ਤੋਂ ਬਰਖਾਸਤ ਕੀਤੇ ਗਏ ਬਾਗੀ ਵਿਧਾਇਕ ਅਨਿਲ ਸ਼ਰਮਾ

Wednesday, Aug 14, 2019 - 03:19 PM (IST)

ਹਿਮਾਚਲ: ਭਾਜਪਾ ਤੋਂ ਬਰਖਾਸਤ ਕੀਤੇ ਗਏ ਬਾਗੀ ਵਿਧਾਇਕ ਅਨਿਲ ਸ਼ਰਮਾ

ਸ਼ਿਮਲਾ—ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਹਿਮਾਚਲ ਪ੍ਰਦੇਸ਼ ਦੇ ਬਾਗੀ ਵਿਧਾਇਕ ਅਤੇ ਸਾਬਕਾ ਕੇਂਦਰੀ ਸੰਚਾਰ ਮੰਤਰੀ ਸੁਖਰਾਜ ਦੇ ਬੇਟੇ ਅਨਿਲ ਸ਼ਰਮਾ ਨੂੰ ਪਾਰਟੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪਾਰਟੀ ਵਿਰੋਧੀ ਗਤੀਵਿਧੀਆਂ 'ਚ ਨਾਂ ਆਉਣ ਕਾਰਨ ਅਨਿਲ ਸ਼ਰਮਾ ਨੂੰ ਬਰਖਾਸਤ ਕੀਤਾ ਗਿਆ ਹੈ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਭਾਜਪਾ ਪ੍ਰਧਾਨ ਸਤਪਾਲ ਸੱਤੀ ਨੇ ਅਨਿਲ ਸ਼ਰਮਾ ਨੂੰ ਪਾਰਟੀ ਤੋਂ ਬਰਖਾਸਤ ਕਰਨ ਸੰਬੰਧੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਉਹ ਭਾਜਪਾ ਦੇ 'ਅਨਅਟੈਚਡ' ਐੱਮ. ਐੱਲ. ਏ ਹੋਣਗੇ। 

ਦੱਸ ਦੇਈਏ ਕਿ ਲੋਕ ਸਭਾ ਚੋਣਾਂ ਦੌਰਾਨ ਅਨਿਲ ਸ਼ਰਮਾ ਨੇ ਕਾਂਗਰਸ ਟਿਕਟ 'ਤੇ ਮੰਡੀ ਸੀਟ ਤੋਂ ਚੋਣ ਲੜਨ ਵਾਲੇ ਆਪਣੇ ਬੇਟੇ ਅਸ਼ਰੇ ਸ਼ਰਮਾ ਦਾ ਸਮਰੱਥਨ ਕੀਤਾ। ਇਸ ਤੋਂ ਬਾਅਦ ਅਨਿਲ ਸ਼ਰਮਾ ਨੇ ਕੈਬਨਿਟ ਮੰਤਰੀ ਦਾ ਅਹੁਦਾ ਛੱਡ ਦਿੱਤਾ ਸੀ ਪਰ ਭਾਜਪਾ ਪਾਰਟੀ ਨਹੀਂ ਛੱਡੀ ਸੀ ਪਰ ਹੁਣ ਪਾਰਟੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।


author

Iqbalkaur

Content Editor

Related News