ਹਿਮਾਚਲ ’ਚ ਵਾਪਰਿਆ ਹਾਦਸਾ, ਪੈਰਾਗਲਾਈਡਰ ਤੋਂ ਡਿੱਗ ਕੇ ਵਿਅਕਤੀ ਦੀ ਮੌਤ

Sunday, Nov 21, 2021 - 04:39 PM (IST)

ਹਿਮਾਚਲ ’ਚ ਵਾਪਰਿਆ ਹਾਦਸਾ, ਪੈਰਾਗਲਾਈਡਰ ਤੋਂ ਡਿੱਗ ਕੇ ਵਿਅਕਤੀ ਦੀ ਮੌਤ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਜ਼ਿਲ੍ਹੇ ਵਿਚ ਅੱਜ ਐਤਵਾਰ ਨੂੰ ਪੈਰਾਗਲਾਈਡਿੰਗ ਦੌਰਾਨ ਇਕ ਵਿਅਕਤੀ ਦੀ ਪੈਰਾਗਲਾਈਡਰ ਤੋਂ ਡਿੱਗ ਜਾਣ ਨਾਲ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਬੀੜ ਬਿਲਿੰਗ ਵਿਚ ਇਹ ਹਾਦਸਾ ਵਾਪਰਿਆ। ਵਿਅਕਤੀ ਦੀ ਪਛਾਣ ਨਗਰੋਟਾ ਬਗਵਾਂ ਦੇ ਮਮਤਾ ਪਿੰਡ ਵਾਸੀ ਸੰਦੀਪ ਚੌਧਰੀ ਦੇ ਰੂਪ ਵਿਚ ਹੋਈ ਹੈ। 

ਐਤਵਾਰ ਦੁਪਹਿਰ ਨੂੰ ਇਹ ਹਾਦਸਾ ਵਾਪਰਿਆ। ਪੁਲਸ ਮੌਕੇ ਲਈ ਰਵਾਨਾ ਹੋ ਗਈ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਬੀੜ ਬਿਲਿੰਗ ਘੁੰਮਣ ਗਿਆ ਸੀ ਅਤੇ ਹਾਦਸੇ ਦਾ ਸ਼ਿਕਾਰ ਹੋ ਗਿਆ। ਵਿਅਕਤੀ ਬੇਕਾਬੂ ਹੋ ਕੇ ਪੈਰਾਗਲਾਈਡਰ ਤੋਂ ਡਿੱਗ ਗਿਆ ਅਤੇ ਉਸ ਦੀ ਮੌਕੇ ’ਤੇ ਮੌਤ ਹੋ ਗਈ। 


author

Tanu

Content Editor

Related News