ਲਖਨਊ ''ਚ ਅੱਤਵਾਦ ਖ਼ਿਲਾਫ਼ ਇਕਜੁਟ ਹੋਏ ਸ਼ੀਆ ਧਰਮਗੁਰੂ

Sunday, Nov 27, 2022 - 01:28 PM (IST)

ਲਖਨਊ ''ਚ ਅੱਤਵਾਦ ਖ਼ਿਲਾਫ਼ ਇਕਜੁਟ ਹੋਏ ਸ਼ੀਆ ਧਰਮਗੁਰੂ

ਲਖਨਊ- ਅੱਤਵਾਦ ਦੇ ਵਿਰੋਧ 'ਚ ਲਖਨਊ 'ਚ ਸ਼ਨੀਵਾਰ ਨੂੰ ਅਹਲੇਬੈਤ ਕਾਨਫਰੰਸ ਦਾ ਆਯੋਜਨ ਹੋਇਆ। ਜਿਸ 'ਚ ਦੇਸ਼ ਭਰ ਤੋਂ ਆਏ ਸ਼ੀਆ ਧਰਮਗੁਰੂਆਂ ਨੇ ਅੱਤਵਾਦ ਦਾ ਖੁੱਲ੍ਹੇ ਮੰਚ ਤੋਂ ਵਿਰੋਧ ਕੀਤਾ। ਇਸ ਮੌਕੇ ਆਲ ਇੰਡੀਆ ਸ਼ੀਆ ਪਰਸਨਲ ਲਾਅ ਬੋਰਡ ਨਾਲ ਦੇਸ਼ ਭਰ ਦੇ ਕਈ ਸ਼ੀਆ ਸੰਗਠਨ ਨਾਲ ਜੁੜੇ ਉਲਮਾ ਵੱਡੀ ਗਿਣਤੀ 'ਚ ਸ਼ਾਮਲ ਰਹੇ। ਆਲ ਇੰਡੀਆ ਸ਼ੀਆ ਹੁਸੈਨੀ ਫੰਡ ਵਲੋਂ ਲਖਨਊ ਦੇ ਸ਼ੀਆ ਕਾਲਜ 'ਚ ਚੌਥੀ ਅਹਲੇਬੈਤ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਜਿਸ 'ਚ ਦੁਨੀਆ ਭਰ 'ਚ ਫੈਲੇ ਅੱਤਵਾਦ ਦਾ ਜੰਮ ਕੇ ਵਿਰੋਧ ਦੇਖਣ ਨੂੰ ਮਿਲਿਆ। ਇਸ ਕਾਨਫਰੰਸ 'ਚ ਸਭ ਤੋਂ ਜ਼ਿਆਦਾ ਵਿਰੋਧ ਪਾਕਿਸਤਾਨ ਅਤੇ ਸਾਊਦੀ ਅਰਬ ਵਰਗੇ ਦੇਸ਼ਾਂ ਦਾ ਦੇਖਣ ਮਿਲਿਆ। ਇਸ ਤੋਂ ਇਲਾਵਾ ਜ਼ਾਕਿਰ ਨਾਈਕ ਨੂੰ ਕਤਰ 'ਚ ਫੀਫਾ ਵਰਲਡ ਕੱਪ 'ਚ ਬੁਲਾਏ ਜਾਣ 'ਤੇ ਵੀ ਉਲਮਾ ਨੇ ਸਖ਼ਤ ਇਤਰਾਜ਼ ਜਤਾਇਆ।

ਇਸ ਦੌਰਾਨ ਆਲ ਇੰਡੀਆ ਸ਼ੀਆ ਪਰਸਨਲ ਲਾਅ ਬੋਰਡ ਦੇ ਜਨਰਲ ਸੈਕ੍ਰੇਟਰੀ ਮੌਲਾਨਾ ਯਾਸੂਬ ਅੱਬਾਸ ਨੇ ਜ਼ਾਕਿਰ ਨਾਈਕ ਨੂੰ ਹਿੰਦੁਸਤਾਨ ਤੋਂ ਭਗੌੜਾ ਕਰਾਰ ਦਿੰਦੇ ਹੋਏ ਕਿਹਾ ਕਿ ਕਤਲ ਦੇਸ਼ ਨੇ ਫੀਫਾ ਵਰਲਡ ਕੱਪ 'ਚ ਜ਼ਾਕਿਰ ਨਾਈਕ ਨੂੰ ਬੁਲਾ ਕੇ ਚੰਗਾ ਸੰਦੇਸ਼ ਨਹੀਂ ਦਿੱਤਾ ਹੈ। ਜ਼ਾਕਿਰ ਨਾਈਕ ਦੀ ਧਾਰਮਿਕ ਸਪੀਚ ਨੂੰ ਕਿਸੇ ਵੀ ਦਸ਼ਾ ਨੂੰ ਸਹੀ ਨਹੀਂ ਕਿਹਾ ਜਾ ਸਕਦਾ ਹੈ। ਇਸ ਤੋਂ ਇਲਾਵਾ ਮੌਲਾਨਾ ਯਾਸੂਬ ਅੱਬਾਸ ਨੇ ਕਿਹਾ ਕਿ ਦੁਨੀਆ ਭਰ 'ਚ ਜਿਸ ਤਰੀਕੇ ਨਾਲ ਅੱਤਵਾਦ ਤੇਜ਼ੀ ਨਾਲ ਫੈਲ ਰਿਹਾ ਹੈ, ਇਸ 'ਤੇ ਸਾਰਿਆਂ ਨੂੰ ਗੰਭੀਰ ਹੋਣ ਦੀ ਲੋੜ ਹੈ। ਅਜਿਹੇ ਧਰਮਗੁਰੂਆਂ 'ਤੇ ਵੀ ਦੇਸ਼ ਅਤੇ ਵਿਦੇਸ਼ਾਂ ਦੀਆਂ ਸਰਕਾਰਾਂ ਨੂੰ ਨਜ਼ਰ ਰੱਖਣ ਦੀ ਜ਼ਰੂਰਤ ਹੈ, ਜੋ ਕੱਟੜਤਾ ਦੀ ਆੜ 'ਚ ਅੱਤਵਾਦ ਨੂੰ ਉਤਸ਼ਾਹ ਦੇ ਰਹੇ ਹਨ। ਮੌਲਾਨਾ ਯਾਕੂਬ ਅੱਬਾਸ ਨੇ ਕਿਹਾ ਕਿ ਸਾਰੇ ਦੇਸ਼ ਦੀਆਂ ਸਰਕਾਰਾਂ ਦੀ ਆਪਣੀ ਹੱਦ ਹੁੰਦੀ ਹੈ ਅਤੇ ਸਰਕਾਰਾਂ ਦਾ ਕੰਮ ਹੈ, ਸਾਰਿਆਂ ਨੂੰ ਨਾਲ ਲੈ ਕੇ ਤੁਰਨਾ। ਮੌਲਾਨਾ ਯਾਕੂਬ ਨੇ ਕਿਹਾ ਕਿ ਕਾਮਨ ਸਿਵਲ ਕੋਡ ਨਿਕਾਹ ਤਲਾਕ ਪਰਸਨਲ ਲਾਅ ਦਾ ਮਸਲਾ ਹੈ, ਉਸ 'ਚ ਦਖ਼ਲਅੰਦਾਜੀ ਨਾ ਕੀਤੀ ਜਾਵੇ ਤਾਂ ਬਿਹਤਰ ਹੈ। ਮੌਲਾਨਾ ਨੇ ਦੱਸਿਆ ਕਿ 4 ਦਸੰਬਰ ਨੂੰ ਮੁੰਬਈ 'ਚ ਵਿਸ਼ਵ ਭਰ ਦੇ ਧਰਮਗੁਰੂਆਂ ਦਾ ਇਕ ਵੱਡਾ ਇਕੱਠ ਕੀਤਾ ਜਾਵੇਗਾ, ਜਿਸ 'ਚ ਮੁਸਲਮਾਨਾਂ ਨਾਲ ਜੁੜੇ ਕਈ ਮੁੱਦਿਆਂ 'ਤੇ ਵਿਚਾਰ ਕੀਤਾ ਜਾਵੇਗਾ।


author

DIsha

Content Editor

Related News