ਜੰਮੂ ਕਸ਼ਮੀਰ : ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ’ਚ ਡੌਗ ਸ਼ੋਅ ਦਾ ਕੀਤਾ ਗਿਆ ਆਯੋਜਨ
Tuesday, Oct 12, 2021 - 03:38 PM (IST)
ਜੰਮੂ ਕਸ਼ਮੀਰ- ਸ਼ੇਰ-ਏ-ਕਸ਼ਮੀਰ ਖੇਤੀ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ ਨੇ ਸੋਮਵਾਰ ਨੂੰ ਜੰਮੂ ’ਚ ਇਕ ਡੌਗ ਸ਼ੋਅ ਦਾ ਆਯੋਜਨ ਕੀਤਾ। ਇਸ ਸ਼ੋਅ ’ਚ ਹਰ ਸਾਲ ਵੱਖ-ਵੱਖ ਨਸਲ ਦੇ ਕੁੱਤੇ ਹਿੱਸਾ ਲੈਂਦੇ ਹਨ ਅਤੇ ਵੱਡੀ ਗਿਣਤੀ ’ਚ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ। ਇਸ ਨਿਊਜ਼ ਚੈਨਲ ਨਾਲ ਗੱਲਬਾਤ ਕਰਦੇ ਹੋਏ ਸ਼ੋਅ ਦੀ ਵਿਜੀਟਰ ਮਾਨਵੀ ਖਜੂਰੀਆ ਨੇ ਕਿਹਾ ਕਿ ਸ਼ੋਅ ’ਚ ਵੱਖ-ਵੱਖ ਨਸਲ ਦੇ ਕੁੱਤੇ ਹਿੱਸਾ ਲੈਂਦੇ ਹਨ ਅਤੇ ਉਨ੍ਹਾਂ ਨੂੰ ਵੱਖ-ਵੱਖ ਗਤੀਵਿਧੀਆਂ ’ਚ ਉਨ੍ਹਾਂ ਦੇ ਪ੍ਰਦਰਸ਼ਨ ਅਨੁਸਾਰ ਇਨਾਮ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ,‘‘ਹਰ ਸਾਲ ‘ਕਿਸਾਨ ਮੇਲਾ’ ਦੌਰਾਨ, ਯੂਨੀਵਰਸਿਟੀ ਇਸ ਡੌਗ ਸ਼ੋਅ ਦਾ ਆਯੋਜਨ ਕਰਦੀ ਹੈ। ਵੱਖ-ਵੱਖ ਨਸਲਾਂ ਦੇ ਕੁੱਤੇ ਇਸ ਸ਼ੋਅ ’ਚ ਹਿੱਸਾ ਲੈਂਦੇ ਹਨ ਅਤੇ ਵੱਖ-ਵੱਖ ਗਤੀਵਿਧੀਆਂ ’ਚ ਉਨ੍ਹਾਂ ਦੇ ਪ੍ਰਦਰਸ਼ਨ ਅਨੁਸਾਰ ਉਨ੍ਹਾਂ ਨੂੰ ਇਨਾਮ ਦਿੱਤਾ ਜਾਂਦਾ ਹੈ। ਲੋਕ ਆਪਣੇ ਪਾਲਤੂ ਕੁੱਤਿਆਂ ਨੂੰ ਇੱਥੇ ਲਿਆਉਂਦੇ ਹਨ।
ਇਕ ਹੋਰ ਵਿਜੀਟਰ ਉਮੇਸ਼ ਸ਼ਰਮਾ ਨੇ ਕਿਹਾ,‘‘ਕੋਰੋਨਾ ਕਾਰਨ, ਪਾਲਤੂ ਜਾਨਵਰ ਵੀ ਪ੍ਰਭਾਵਿਤ ਹੋਏ, ਕਿਉਂਕਿ ਉਹ ਸਿਰਫ਼ ਚਾਰ ਦੀਵਾਰਾਂ ਤੱਕ ਹੀ ਸੀਮਿਤ ਸਨ। ਇਸ ਲਈ, ਇਹ ਸ਼ੋਅ ਕੁੱਤਿਆਂ ਲਈ ਚੰਗਾ ਹੈ, ਇਹ ਕੁੱਤਿਆਂ ਅਤੇ ਉਨ੍ਹਾਂ ਦੇ ਮਾਲਕਾਂ ਦੀ ਇਕ ਸਮਾਜਿਕ ਸਭਾ ਦੀ ਤਰ੍ਹਾਂ ਹੈ। ਵੱਖ-ਵੱਖ ਨਸਲਾਂ ਨੂੰ ਦੇਖਣਾ ਬਹੁਤ ਚੰਗਾ ਹੈ।’’ ਦਿੱਲੀ ਦੇ ਇਕ ਵਿਜੀਟਰ ਅਮਨਦੀਪ ਸ਼ਰਮਾ ਨੇ ਕਿਹਾ,‘‘ਮੈਂ ਇਸ ਸ਼ੋਅ ’ਚ ਹਿੱਸਾ ਲੈਣ ਅਤੇ ਇੱਥੋਂ ਦੇ ਵਾਤਾਵਰਣ ਦਾ ਆਨੰਦ ਲੈਣ ਲਈ ਬਹੁਤ ਉਤਸ਼ਾਹਤ ਹਾਂ। ਮੈਂ ਆਪਣੇ ਪਾਲਤੂ ਕੁੱਤਿਆਂ ਨੂੰ ਵੀ ਇੱਥੇ ਲਿਆਇਆ ਹਾਂ ਅਤੇ ਉਹ ਗਤੀਵਿਧੀਆਂ ’ਚ ਹਿੱਸਾ ਲੈਣਗੇ। ਮੈਂ ਇਸ ਸ਼ੋਅ ਦੇ ਆਯੋਜਨ ਨੂੰ ਲਈ ਥਿੰਕ ਯੂਨੀਵਰਸਿਟੀ ਦਾ ਧੰਨਵਾਦ ਕਰਦਾ ਹਾਂ।