ਅਸਮਾਨੋਂ ਡਿੱਗੇ ''ਗੋਲ਼ੇ'' ਨੇ ਜ਼ਮੀਨ ''ਤੇ ਪਵਾਈਆਂ ਭਾਜੜਾਂ ! ਮਿੰਟਾਂ ''ਚ ਪੈ ਗਿਆ ਖ਼ਿਲਾਰਾ
Friday, Apr 25, 2025 - 04:37 PM (IST)

ਸ਼ਿਵਪੁਰੀ- ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ 'ਚ ਅੱਜ ਯਾਨੀ ਕਿ ਸ਼ੁੱਕਰਵਾਰ ਦੁਪਹਿਰ ਇਕ ਮਕਾਨ 'ਤੇ ਆਸਮਾਨ ਤੋਂ ਗੋਲੇ ਵਰਗੀ ਕੋਈ ਚੀਜ਼ ਡਿੱਗ ਗਈ, ਜਿਸ ਕਾਰਨ ਮਕਾਨ ਨੁਕਸਾਨਿਆ ਗਿਆ। ਇਹ ਅਣਪਛਾਤੀ ਚੀਜ਼ ਜ਼ਮੀਨ ਵਿਚ ਲੱਗਭਗ 10 ਫੁੱਟ ਡੂੰਘਾਈ ਦਾ ਟੋਇਆ ਕਰਦੇ ਹੋਏ ਧੱਸ ਗਈ।
ਚਸ਼ਮਦੀਦਾਂ ਮੁਤਾਬਕ ਆਸਮਾਨ ਉੱਪਰੋਂ ਇਕ ਹਵਾਈ ਜਹਾਜ਼ ਨਿਕਲਣ ਦੌਰਾਨ ਇਹ ਭਾਰੀ-ਭਰਕਮ ਗੋਲਾ ਮਕਾਨ ਦੇ ਉੱਪਰ ਡਿੱਗਿਆ। ਅਜਿਹੇ ਵਿਚ ਸੰਭਾਵਨਾਵਾਂ ਜ਼ਾਹਰ ਕੀਤੀਆਂ ਜਾ ਰਹੀਆਂ ਹਨ ਕਿ ਹਵਾਈ ਜਹਾਜ਼ ਤੋਂ ਕੋਈ ਚੀਜ਼ ਡਿੱਗੀ ਅਤੇ ਰਿਹਾਇਸ਼ੀ ਖੇਤਰ 'ਚ ਆ ਡਿੱਗੀ, ਜਿਸ ਕਾਰਨ ਮਕਾਨ ਨੁਕਸਾਨਿਆ ਗਿਆ।
ਪੁਲਸ ਸੁਪਰਡੈਂਟ ਅਮਨ ਸਿੰਘ ਰਾਠੌੜ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿਚੋਰ ਸਬ-ਡਿਵੀਜ਼ਨ ਵਿਚ ਕਾਲੋਨੀ ਦੇ ਇਕ ਘਰ 'ਤੇ ਦੁਪਹਿਰ 12 ਵਜੇ ਦੇ ਕਰੀਬ ਆਸਮਾਨ ਤੋਂ ਇਕ ਗੋਲਾ ਡਿੱਗਿਆ, ਜਿਸ ਕਾਰਨ ਸਥਾਨਕ ਨਿਵਾਸੀ ਮਨੋਜ ਸਾਗਰ ਦਾ ਘਰ ਨੁਕਸਾਨਿਆ ਗਿਆ। ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਿਵਪੁਰੀ ਦੇ ਨੇੜੇ ਸਥਿਤ ਭਾਰਤੀ ਫੌਜ ਦੇ ਫੀਲਡ ਫਾਇਰਿੰਗ ਏਰੀਆ ਵਿਚ ਅਕਸਰ ਫੌਜੀ ਅਭਿਆਸ ਕੀਤੇ ਜਾਂਦੇ ਹਨ। ਅਜਿਹੇ ਵਿਚ ਇਸ ਅਣਜਾਣ ਵਸਤੂ ਦੇ ਉੱਥੋਂ ਇੱਥੇ ਆਉਣ ਦਾ ਡਰ ਪ੍ਰਗਟ ਕੀਤਾ ਜਾ ਰਿਹਾ ਹੈ।