ਵੰਦੇ ਭਾਰਤ ਟਰੇਨ ''ਚ ਸੈਲਫੀ ਲੈਣਾ ਨੌਜਵਾਨ ਨੂੰ ਪੈ ਗਿਆ ਮਹਿੰਗਾ
Wednesday, Apr 16, 2025 - 10:23 PM (IST)

ਨੈਸ਼ਨਲ ਡੈਸਕ- ਵੰਦੇ ਭਾਰਤ ਟਰੇਨ 'ਚ ਸੈਲਫੀ ਲੈਣਾ ਇਕ ਨੌਜਵਾਨ ਨੂੰ ਮਹਿੰਗਾ ਪੈ ਗਿਆ। ਦਰਅਸਲ, ਵੰਦੇ ਭਾਰਤ ਟਰੇਨ 'ਚ ਟੀਟੀ ਨੇ ਨੌਜਵਾਨ ਨੂੰ 2650 ਰੁਪਏ ਦਾ ਜੁਰਮਾਨਾ ਲਗਾ ਦਿੱਤਾ। ਵਿਦਿਆਰਥੀ ਦਾ ਕਹਿਣਾ ਹੈ ਕਿ ਉਹ ਗਵਾਲੀਅਰ ਤੋਂ ਝਾਂਸੀ ਲਈ ਟਰੇਨ ਦਾ ਇੰਤਜ਼ਾਰ ਕਰ ਰਿਹਾ ਸੀ।
ਇਸੇ ਦੌਰਾਨ ਉਥੇ ਵੰਦੇ ਭਾਰਤ ਟਰੇਨ ਆਈ ਜਿਸ ਵਿਚ ਉਹ ਸੈਲਫੀ ਲੈਣ ਲਈ ਅੰਦਰ ਚਲਾ ਗਿਆ। ਟਰੇਨ ਦੇ ਅੰਦਰ ਜਾਂਦੇ ਹੀ ਟਰੇਨ ਦਾ ਦਰਵਾਜ਼ਾ ਬੰਦ ਹੋ ਗਿਆ, ਜਿਸ ਤੋਂ ਬਾਅਦ ਟਰੇਨ ਸਿੱਧਾ ਝਾਂਸੀ ਜਾ ਕੇ ਰੁਕੀ। ਇਸ ਵਿਚਕਾਰ ਟੀਟੀ ਨੇ ਉਸ ਕੋਲੋਂ ਜੁਰਮਾਨਾ ਵਸੂਲ ਲਿਆ।