ਪੰਜਾਬ ''ਚ ਵੱਡਾ ਹਾਦਸਾ, ਚੂਚਿਆਂ ਨਾਲ ਭਰੀ ਗੱਡੀ ਨਹਿਰ ''ਚ ਜਾ ਡਿੱਗੀ, ਪੈ ਗਿਆ ਚੀਕ-ਚਿਹਾੜਾ

Thursday, Apr 17, 2025 - 04:36 PM (IST)

ਪੰਜਾਬ ''ਚ ਵੱਡਾ ਹਾਦਸਾ, ਚੂਚਿਆਂ ਨਾਲ ਭਰੀ ਗੱਡੀ ਨਹਿਰ ''ਚ ਜਾ ਡਿੱਗੀ, ਪੈ ਗਿਆ ਚੀਕ-ਚਿਹਾੜਾ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਬੀਤੀ ਰਾਤ ਆਏ ਤੇਜ਼ ਤੂਫਾਨ ਕਰਕੇ ਜਿੱਥੇ ਕਾਫੀ ਜ਼ਿਆਦਾ ਨੁਕਸਾਨ ਹਰ ਪਾਸਿਓਂ ਦੇਖਣ ਨੂੰ ਮਿਲਿਆ, ਉੱਥੇ ਹੀ ਭਾਰਤ-ਪਾਕਿਸਤਾਨ ਸਰਹੱਦ ਦੇ ਨਜ਼ਦੀਕੀ ਪਿੰਡ ਬਾਊਪੁਰ 'ਚ ਕਲਾਨੌਰ ਦੀ ਸਾਈਡ ਤੋਂ ਆ ਰਹੀ ਚੂਚਿਆਂ ਨਾਲ ਭਰੀ ਗੱਡੀ ਰੋਡ  ਕਿਨਾਰੇ ਲੱਗੇ ਕਿੱਕਰ ਨਾਲ ਟਕਰਾ ਕੇ ਨਹਿਰ 'ਚ ਜਾ ਡਿੱਗੀ। 

ਇਹ ਵੀ ਪੜ੍ਹੋ- ਪਿੰਡ ਮੂਸੇ 'ਚ ਵੱਡੀ ਵਾਰਦਾਤ, ਥਾਣੇਦਾਰ ਦੇ ਘਰ ਅੱਗੇ ਚਲਾਈਆਂ ਗੋਲੀਆਂ

ਇਸ ਹਾਦਸੇ 'ਚ ਚਾਲਕ ਵਾਲ-ਵਾਲ ਬਚ ਗਿਆ। ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਗੱਡੀ ਦੇ ਚਾਲਕ ਨੇ ਦੱਸਿਆ ਕਿ ਜਦੋਂ ਕਲਾਨੌਰ ਦੀ ਤਰਫ ਤੋਂ ਬਹਿਰਾਮਪੁਰ ਪੋਲਟਰੀ ਫਾਰਮ 'ਚ ਚੂਚੇ ਭਰ ਕੇ ਲੈ ਕੇ ਜਾ ਰਹੇ ਸੀ ਤਾਂ ਇਸ ਦੌਰਾਨ ਆਏ ਤੇਜ਼ ਹਨੇਰੀ ਤੂਫਾਨ ਕਰਕੇ ਕਿੱਕਰ ਨਾਲ ਗੱਡੀ ਦੀ ਬੈਕ ਸਾਈਡ ਟਕਰਾ ਗਈ ਅਤੇ ਗੱਡੀ ਕੰਟਰੋਲ ਤੋਂ ਬਾਹਰ ਹੋ ਕੇ ਸਿੱਧੀ ਨਹਿਰ 'ਚ ਜਾ ਡਿੱਗੀ। ਉੱਥੇ ਹੀ ਆਸ-ਪਾਸ ਮੌਜੂਦ ਲੋਕਾਂ ਨੇ ਜਦੋਂ ਚੀਕ ਚਿਹਾੜਾ ਪਿਆ ਤਾਂ ਪਹਿਲਾਂ ਤਾਂ ਡਰਾਈਵਰ ਨੂੰ ਬਾਹਰ ਕੱਢਿਆ ਅਤੇ ਉਸ ਤੋਂ ਬਾਅਦ ਲੋਕਾਂ ਦੀ ਮਦਦ ਨਾਲ ਚੂਚਿਆਂ ਨੂੰ ਦੂਜੀ ਗੱਡੀ 'ਚ ਸ਼ਿਫਟ ਕੀਤਾ ਗਿਆ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਪਹਿਲਾਂ ਵਪਾਰੀ 'ਤੇ ਚੱਲੀਆਂ ਤਾਬੜਤੋੜ ਗੋਲੀਆਂ ਤੇ ਫਿਰ...

ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪਹਿਲਾਂ ਵੀ ਕਈ ਵਾਰ ਪ੍ਰਸ਼ਾਸਨ ਨੂੰ ਇਸ ਸਬੰਧੀ ਦੱਸਿਆ ਗਿਆ ਹੈ ਕਿ ਰੋਡ ਵਿਚਕਾਰ ਇਸ ਕਿੱਕਰ ਕਰਕੇ ਪਹਿਲੇ ਵੀ ਕਈ ਹਾਦਸੇ ਹੋ ਚੁੱਕੇ ਹਨ ਤੇ ਕਈ ਵਾਰ ਜਾਨੀ ਨੁਕਸਾਨ ਵੀ ਹੋ ਚੁੱਕਿਆ ਹੈ ਪਰ ਇਸ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਜਿਸ ਦਾ ਖਮਿਆਜ਼ਾ ਇੱਕ ਵਾਰ ਫਿਰ ਗੱਡੀ ਦਾ ਹਾਦਸਾ ਹੋਇਆ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਕਿੱਕਰ ਦੇ ਦਰੱਖਤ ਨੂੰ ਜੋ ਕਿ ਰੋਡ ਦੇ ਵਿਚਕਾਰ ਹੈ ਇਸ ਨੂੰ ਹਟਾਇਆ ਜਾਵੇ ਤਾਂ ਕਿ ਕੋਈ ਜਾਨੀ ਨੁਕਸਾਨ ਨਾ ਹੋ ਸਕੇ।      

ਇਹ ਵੀ ਪੜ੍ਹੋ- ਪੰਜਾਬ 'ਚ 18 ਤਰੀਖ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ ਤੇ ਕਾਲਜ

 ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News