ਸ਼ੀਲਾ ਦੀਕਸ਼ਤ ਦੇ ਬੇਟੇ ਨੇ ਪੀਸੀ ਚਾਕੋ ਨੂੰ ਠਹਿਰਾਇਆ ਮਾਂ ਦੀ ਮੌਤ ਦਾ ਜ਼ਿੰਮੇਵਾਰ

10/11/2019 12:39:29 PM

ਨਵੀਂ ਦਿੱਲੀ— ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਦਿੱਲੀ ਕਾਂਗਰਸ ਪ੍ਰਧਾਨ ਸਵ. ਸ਼ੀਲਾ ਦੀਕਸ਼ਤ ਦੇ ਬੇਟੇ ਸੰਦੀਪ ਦੀਕਸ਼ਤ ਦੇ ਇਕ ਬਿਆਨ ਨੇ ਸਿਆਸੀ ਹਲਕਿਆਂ 'ਚ ਹੱਲਚੱਲ ਤੇਜ਼ ਕਰ ਦਿੱਤੀ ਹੈ।  ਸਾਬਕਾ ਸੰਸਦ ਮੈਂਬਰ ਸੰਦੀਪ ਦੀਕਸ਼ਤ ਨੇ ਦਿੱਲੀ ਦੇ ਕਾਂਗਰਸ ਇੰਚਾਰਜ ਪੀ.ਸੀ. ਚਾਕੋ ਨੂੰ ਆਪਣੀ ਮਾਂ ਦੀ ਮੌਤ ਦਾ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਚਾਕੋ ਸ਼ੀਲਾ ਦੀਕਸ਼ਤ ਨੂੰ ਮਾਨਸਿਕ ਰੂਪ ਨਾਲ ਤੰਗ ਨਹੀਂ ਕਰਦੇ ਤਾਂ ਅੱਜ ਉਹ ਜ਼ਿੰਦਾ ਹੁੰਦੀ। ਉਨ੍ਹਾਂ ਦੀ ਦਿਹਾਂਤ ਦਾ ਕਾਰਨ ਮਾਨਸਿਕ ਉਤਪੀੜਨ ਹੈ।

ਸ਼ੀਲਾ ਦੀਕਸ਼ਤ ਦੇ ਦਿਹਾਂਤ ਨੂੰ ਢਾਈ ਮਹੀਨੇ ਹੋ ਚੁਕੇ ਹਨ, ਇੰਨੇ ਸਮੇਂ ਬਾਅਦ ਵੀ ਦਿੱਲੀ ਦਾ ਪ੍ਰਧਾਨ ਨਹੀਂ ਚੁਣਿਆ ਜਾ ਸਕਿਆ ਹੈ। ਮੰਨਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਯਾਨੀ ਅੱਜ ਕਦੇ ਵੀ ਪ੍ਰਧਾਨ ਦੇ ਨਾਂ ਦਾ ਐਲਾਨ ਹੋ ਸਕਦਾ ਹੈ। ਇਸ ਦੌਰਾਨ ਸੰਦੀਪ ਦੀਕਸ਼ਤ ਨੇ ਪੀ.ਸੀ. ਚਾਕੋ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਹੈ। ਨੋਟਿਸ 'ਚ ਕਿਹਾ ਗਿਆ ਹੈ ਕਿ ਚਾਕੋ ਜਾਂ ਤਾਂ ਸ਼ੀਲਾ ਦੀਕਸ਼ਤ ਨੂੰ ਮਾਨਸਿਕ ਤੌਰ 'ਤੇ ਤੰਗ ਕਰਨ ਲਈ ਮੁਆਫ਼ੀ ਮੰਗਣ 'ਤੇ ਪੁਲਸ 'ਚ ਸ਼ਿਕਾਇਤ ਦਰਜ ਕਰਵਾਉਣ ਦੀ ਗੱਲ ਵੀ ਨੋਟਿਸ 'ਚ ਹੈ।


DIsha

Content Editor

Related News