JNU ਦੀ ਸਾਬਕਾ ਵਿਦਿਆਰਥਣ ਆਗੂ ਸ਼ੇਹਲਾ ਦੇ ਪਿਤਾ ਨੇ ਧੀ ਨੂੰ ਦੱਸਿਆ ਐਂਟੀ ਨੈਸ਼ਨਲ

12/01/2020 1:05:59 AM

ਨਵੀਂ ਦਿੱਲੀ - ਜੇ.ਐੱਨ.ਯੂ. ਦੀ ਸਾਬਕਾ ਵਿਦਿਆਰਥਣ ਆਗੂ ਸ਼ੇਹਲਾ ਰਸ਼ੀਦ ਦੇ ਪਿਤਾ ਅਬਦੁਲ ਰਾਸ਼ਿਦ ਸ਼ੋਰਾ ਨੇ ਜੰਮੂ-ਕਸ਼ਮੀਰ ਦੇ ਡੀ.ਜੀ.ਪੀ. ਨੂੰ ਪੱਤਰ ਲਿੱਖ ਕੇ ਆਪਣੀ ਧੀ 'ਤੇ ਗੰਭੀਰ ਦੋਸ਼ ਲਗਾਏ ਹਨ। ਅਬਦੁਲ ਰਾਸ਼ਿਦ ਨੇ ਪੱਤਰ 'ਚ ਦਾਅਵਾ ਕਰਦੇ ਹੋਏ ਲਿਖਿਆ ਹੈ ਕਿ ਉਨ੍ਹਾਂ ਨੂੰ ਆਪਣੀ ਧੀ ਤੋਂ ਜਾਨ ਦਾ ਖ਼ਤਰਾ ਹੈ।


ਅਬਦੁਲ ਰਾਸ਼ਿਦ ਸ਼ੋਰਾ ਨੇ ਜੰਮੂ-ਕਸ਼ਮੀਰ ਦੇ ਡਾਇਰੈਕਟਰ ਜਨਰਲ ਆਫ ਪੁਲਸ ਨੂੰ ਲਿਖੇ ਗਏ ਪੱਤਰ 'ਚ ਆਪਣੀ ਧੀ 'ਤੇ ਦੋਸ਼ ਲਗਾਇਆ ਕਿ ਸ਼ੇਹਲਾ ਰਸ਼ੀਦ ਦੇਸ਼ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਹੈ। ਡੀ.ਜੀ.ਪੀ. ਨੂੰ ਸੰਬੋਧਿਤ 3 ਪੰਨਿਆਂ ਦਾ ਪੱਤਰ ਅੰਗਰੇਜ਼ੀ 'ਚ ਲਿਖਿਆ ਗਿਆ ਹੈ। ਜਿਸ 'ਚ ਅਬਦੁਲ ਰਾਸ਼ਿਦ ਨੇ ਆਪਣੀ ਧੀ ਸ਼ੇਹਲਾ ਨੂੰ ਹੀ ਦੇਸ਼ ਵਿਰੋਧੀ ਦੱਸਦੇ ਹੋਏ ਕਿਹਾ ਕਿ ਉਹ ਐਂਟੀ ਨੈਸ਼ਨਲ ਗਤੀਵਿਧੀਆਂ 'ਚ ਸ਼ਾਮਲ ਹੈ।

ਦੂਜੇ ਪਾਸੇ, ਸ਼ੇਹਲਾ ਨੇ ਪਿਤਾ ਦੀ ਚਿੱਠੀ ਦਾ ਜਵਾਬ ਦਿੰਦੇ ਹੋਏ ਇਸ ਨੂੰ 'ਬੇਬੁਨਿਆਦ, ਘਿਣਾਉਣਾ' ਦੱਸਿਆ ਹੈ। ਸ਼ੇਹਲਾ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਪਰਿਵਾਰ 'ਚ ਅਜਿਹਾ ਨਹੀਂ ਹੁੰਦਾ, ਜਿਵੇਂ ਮੇਰੇ ਪਿਤਾ ਨੇ ਕੀਤਾ ਹੈ। ਉਨ੍ਹਾਂ ਨੇ ਮੇਰੇ ਨਾਲ-ਨਾਲ ਮੇਰੀ ਮਾਂ ਅਤੇ ਭੈਣ 'ਤੇ ਵੀ ਬੇਬੁਨਿਆਦ ਦੋਸ਼ ਲਗਾਏ ਹਨ।
 


Inder Prajapati

Content Editor

Related News