ਪਿਤਾ ਨੂੰ ਕਾਫੀ ਪਹਿਲਾਂ ਹੀ ਭਾਜਪਾ ਤੋਂ ਵੱਖ ਹੋ ਜਾਣਾ ਚਾਹੀਦਾ ਸੀ : ਸੋਨਾਕਸ਼ੀ

03/30/2019 5:42:27 PM

ਮੁੰਬਈ— ਅਭਿਨੇਤਾ ਤੇ ਨੇਤਾ ਸ਼ਤਰੂਘਨ ਸਿਨਹਾ ਦੀ ਬੇਟੀ ਅਤੇ ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਪਿਤਾ ਨੂੰ ਕਾਫੀ ਪਹਿਲਾਂ ਹੀ ਭਾਜਪਾ ਤੋਂ ਵੱਖ ਹੋ ਜਾਣਾ ਚਾਹੀਦਾ ਸੀ, ਕਿਉਂਕਿ ਉਨ੍ਹਾਂ ਨੂੰ ਉਹ ਸਨਮਾਨ ਨਹੀਂ ਦਿੱਤਾ ਗਿਆ, ਜਿਸ ਦੇ ਉਹ ਹੱਕਦਾਰ ਸਨ। ਦੱਸਣਯੋਗ ਹੈ ਕਿ ਕੁਝ ਹੀ ਦਿਨ ਪਹਿਲਾਂ ਸ਼ਤਰੂਘਨ ਸਿਨਹਾ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਦੇ ਕਾਂਗਰਸ 'ਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਸੋਨਾਕਸ਼ੀ ਨੇ ਕਿਹਾ ਕਿ ਕਾਂਗਰਸ 'ਚ ਸ਼ਾਮਲ ਹੋਣਾ, ਉਨ੍ਹਾਂ ਦਾ ਆਪਣਾ ਫੈਸਲਾ ਹੈ ਤੇ ਉਨ੍ਹਾਂ ਦਾ ਭਰੋਸਾ ਹੈ ਕਿ ਪਿਤਾ ਪਾਰਟੀ ਨਾਲ ਮਿਲ ਕੇ ਚੰਗਾ ਕੰਮ ਕਰਨਗੇ।PunjabKesariਕਾਂਗਰਸ ਨਾਲ ਜੁੜ ਕੇ ਚੰਗਾ ਕੰਮ ਕਰਨਗੇ ਪਿਤਾ
ਸੋਨਾਕਸ਼ੀ ਨੇ ਕਿਹਾ,''ਇਹ ਉਨ੍ਹਾਂ ਦੀ ਚੋਣ ਹੈ। ਜੇਕਰ ਤੁਸੀਂ ਕਿਸੇ ਚੀਜ਼ ਨਾਲ ਜੁੜੇ ਹੋ ਅਤੇ ਉੱਥੇ ਵਾਪਰ ਰਹੀਆਂ ਚੀਜ਼ਾਂ ਤੋਂ ਖੁਸ਼ ਨਹੀਂ ਹੋ ਤਾਂ ਤੁਹਾਨੂੰ ਯਕੀਨੀ ਤੌਰ 'ਤੇ ਉਸ ਨੂੰ ਬਦਲ ਦੇਣਾ ਚਾਹੀਦਾ, ਜੋ ਉਨ੍ਹਾਂ ਨੇ ਕੀਤਾ। ਮੈਨੂੰ ਆਸ ਹੈ ਕਿ ਹੁਣ ਕਾਂਗਰਸ ਨਾਲ ਜੁੜ ਕੇ ਉਹ ਬਹੁਤ ਚੰਗਾ ਕੰਮ ਕਰ ਸਕਣਗੇ ਅਤੇ ਖੁਦ ਨੂੰ ਦਬਿਆ ਹੋਇਆ ਮਹਿਸੂਸ ਨਹੀਂ ਕਰਨਗੇ।'' ਸੋਨਾਕਸ਼ੀ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਸੀ ਕਿ ਉਨ੍ਹਾਂ ਦੇ ਪਿਤਾ ਭਾਜਪਾ ਛੱਡ ਦੇਣ। ਉਨ੍ਹਾਂ ਨੇ ਕਿਹਾ,''ਇਕ ਸੀਨੀਅਰ ਨੇਤਾ ਹੋਣ, ਅਨੁਭਵੀ ਹੋਣ, ਜੈ ਪ੍ਰਕਾਸ਼ ਨਾਰਾਇਣ, ਅਟਲ ਜੀ, ਲਾਲ ਕ੍ਰਿਸ਼ਨ ਅਡਵਾਨੀ ਜੀ ਦੇ ਜ਼ਮਾਨੇ ਤੋਂ ਕੰਮ ਕਰਨ ਅਤੇ ਸ਼ੁਰੂਆਤ ਤੋਂ ਪਾਰਟੀ ਦਾ ਮੈਂਬਰ ਹੋਣ ਕਾਰਨ ਮੇਰੇ ਪਿਤਾ ਦਾ ਪਾਰਟੀ 'ਚ ਕਾਫੀ ਸਨਮਾਨ ਸੀ।'' ਸੋਨਾਕਸ਼ੀ ਨੇ ਕਿਹਾ,''ਮੈਨੂੰ ਲੱਗਦਾ ਹੈ ਕਿ ਇਨ੍ਹਾਂ ਨੇਤਾਵਾਂ ਨੂੰ, ਇਸ ਪੂਰੇ ਸਮੂਹ ਨੂੰ ਉਹ ਸਨਮਾਨ ਨਹੀਂ ਦਿੱਤਾ ਗਿਆ, ਜਿਸ ਦੇ ਉਹ ਹੱਕਦਾਰ ਸਨ। ਮੈਨੂੰ ਲੱਗਦਾ ਹੈ ਕਿ ਹੁਣ ਅੱਗੇ ਵਧਣ ਦਾ ਸਮਾਂ ਹੈ।''


DIsha

Content Editor

Related News