ਸ਼ਤਰੂਘਨ ਸਿਨਹਾ ਬੋਲੇ- ''ਮਾਣਯੋਗ ਪੀ. ਐੱਮ. ਸਰ! ਬਿਹਾਰ ਰੋ ਰਿਹਾ ਹੈ''

06/19/2019 5:32:48 PM

ਪਟਨਾ (ਵਾਰਤਾ)— ਫਿਲਮ ਅਭਿਨੇਤਾ ਅਤੇ ਪਟਨਾ ਸਾਹਿਬ ਤੋਂ ਕਾਂਗਰਸ ਨੇਤਾ ਸ਼ਤਰੂਘਨ ਸਿਨਹਾ ਨੇ ਬਿਹਾਰ 'ਚ ਭਿਆਨਕ ਗਰਮੀ ਅਤੇ ਚਮਕੀ ਬੁਖਾਰ ਕਾਰਨ ਵੱਡੀ ਗਿਣਤੀ ਵਿਚ ਬੱਚਿਆਂ ਦੀ ਮੌਤ 'ਤੇ ਚਿੰਤਾ ਜ਼ਾਹਰ ਕੀਤੀ ਹੈ। ਸਿਨਹਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਨ੍ਹਾਂ ਘਟਨਾਵਾਂ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

PunjabKesari

ਸਿਨਹਾ ਨੇ ਟਵਿੱਟਰ 'ਤੇ ਟਵੀਟ ਕਰ ਕੇ ਕਿਹਾ, ''ਮਾਣਯੋਗ ਪੀ. ਐੱਮ. ਸਰ! ਬਿਹਾਰ  ਰੋ ਰਿਹਾ ਹੈ। ਸਾਡੇ ਸਮਾਜ ਵਿਚ ਬੱਚੇ ਮਰ ਰਹੇ ਹਨ। ਸੂਬੇ ਵਿਚ ਭਿਆਨਕ ਗਰਮੀ ਕਾਰਨ ਦੋ ਦਿਨਾਂ ਵਿਚ 100 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਹੈ। ਅਣਅਧਿਕਾਰਤ ਤੌਰ 'ਤੇ ਔਰੰਗਾਬਾਦ, ਗਯਾ, ਨਵਾਦਾ, ਜਮੁਈ ਅਤੇ ਹੋਰ ਜ਼ਿਲਿਆਂ ਵਿਚ ਲੂ ਲੱਗਣ ਨਾਲ 250 ਤੋਂ ਵੱਧ ਲੋਕਾਂ ਦੀ ਜਾਨ ਜਾਣ ਦਾਅਵਾ ਕੀਤਾ ਗਿਆ ਹੈ। ਇਕ ਹੀ ਦਿਨ ਵਿਚ 45 ਜਾਨਾਂ ਗਈਆਂ ਹਨ। ਪੂਰਾ ਦ੍ਰਿਸ਼ ਚੰਗਾ ਨਹੀਂ ਹੈ।''


ਸਿਨਹਾ ਨੇ ਅੱਗੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਕੀ ਉਨ੍ਹਾਂ ਨੂੰ ਨਹੀਂ ਲੱਗਦਾ ਹੈ ਕਿ ਇਹ ਇਕ ਰਾਸ਼ਟਰੀ ਆਫਤ ਹੈ। ਗਰਮੀ ਤੋਂ ਮੌਤ ਦੇ ਸੰਬੰਧ ਵਿਚ ਅਧਿਕਾਰਤ ਅੰਕੜੇ ਹਨ, ਉਸ ਤੋਂ ਕਿਤੇ ਵੱਧ ਲੋਕਾਂ ਦੀ ਮੌਤ ਹੋਈ ਹੈ। ਹਸਪਤਾਲਾਂ 'ਚ ਬੁਨਿਆਦੀ ਸਹੂਲਤਾਂ ਅਤੇ ਸਿਹਤ ਸੇਵਾਵਾਂ ਦੀ ਘਾਟ ਕਾਰਨ ਮ੍ਰਿਤਕਾਂ ਵਿਚੋਂ ਕਈਆਂ ਦੇ ਪੋਸਟ ਮਾਰਟਮ ਤਕ ਨਹੀਂ ਕੀਤੇ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਇਹ ਹੋਰ ਵੀ ਖਤਰਨਾਕ ਹੈ ਕਿ ਅਧਿਕਾਰੀਆਂ ਨੇ ਸੂਬੇ ਵਿਚ ਭਿਆਨਕ ਗਰਮੀ ਦੀ ਸਥਿਤੀ ਦੇ ਸੰਬੰਧ ਵਿਚ ਜਾਗਰੂਕਤਾ ਮੁਹਿੰਮ ਚਲਾਉਣ ਅਤੇ ਜ਼ਰੂਰੀ ਯੋਜਨਾਵਾਂ ਨੂੰ ਅਮਲ 'ਚ ਲਿਆਉਣ ਨੂੰ ਲੈ ਕੇ ਸਰਗਰਮ ਭਾਈਵਾਲ 'ਚ ਹੋਈ ਕਮੀ ਨੂੰ ਸਵੀਕਾਰ ਕੀਤਾ ਹੈ।


Tanu

Content Editor

Related News