ਚਾਰਾ ਘੁਟਾਲਾ : ਫੈਸਲੇ ਤੋਂ ਬਾਅਦ ਲਾਲੂ ਨੂੰ ਹਸਪਤਾਲ ''ਚ ਮਿਲਣ ਪਹੁੰਚੇ ਸ਼ਤਰੂਘਨ ਸਿਨ੍ਹਾ

Saturday, Mar 24, 2018 - 05:24 PM (IST)

ਰਾਂਚੀ— ਆਪਣੀ ਹੀ ਸਰਕਾਰ ਲਈ ਮੁਸੀਬਤ ਖੜੀ ਕਰਨ ਵਾਲੇ ਭਾਜਪਾ ਦੇ ਸੀਨੀਅਰ ਨੇਤਾ ਸ਼ਤਰੂਘਨ ਸਿਨ੍ਹਾ ਨੇ ਇਕ ਵਾਰ ਫਿਰ ਪਾਰਟੀ ਲਈ ਅਸਹਿਜ ਸਥਿਤੀ ਪੈਦਾ ਕਰ ਦਿੱਤੀ ਹੈ। ਦਰਅਸਲ, ਚਾਰਾ ਘੁਟਾਲਾ ਦੇ ਚੌਥੇ ਮਾਮਲੇ 'ਚ ਆਰ.ਜੇ.ਡੀ. ਮੁਖੀ ਲਾਲੂ ਯਾਦਵ ਨੂੰ 7-7 ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਕੁਝ ਦੇਰ ਬਾਅਦ ਹੀ ਭਾਜਪਾ ਦੇ 'ਸ਼ਤਰੂ' ਉਨ੍ਹਾਂ ਨੂੰ ਮਿਲਣ ਲਈ ਆਰ.ਆਈ. ਐੈੱਮ.ਐੈੱਸ. ਹਸਪਤਾਲ ਪਹੁੰਚ ਗਏ। ਜਿਥੇ ਉਨ੍ਹਾਂ ਨੇ ਲਾਲੂ ਦੀ ਖੂਬ ਪ੍ਰਸ਼ੰਸ਼ਾ ਵੀ ਕੀਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਨਤਾ ਦਾ ਅਸ਼ੀਰਵਾਦ ਲਾਲੂ ਯਾਦਵ ਦੇ ਨਾਲ ਹੈ। ਇਨ੍ਹਾਂ 'ਚ ਕੁਝ ਦੇਰ ਪਹਿਲਾਂ ਹੀ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਲਾਲੂ ਦੇ ਖਿਲਾਫ ਫੈਸਲੇ 'ਤੇ ਤਿੱਖੇ ਅੰਦਾਜ਼ 'ਚ 'ਜੈਸੀ ਕਰਨੀ ਵੈਸੀ ਭਰਨੀ' ਕਿਹਾ ਸੀ। ਧਿਆਨ ਦੇਣ ਵਾਲੀ ਗੱਲੀ ਹੈ ਕਿ ਇਹ ਸ਼ਤਰੂਘਨ ਸਿਨ੍ਹਾ ਨਾਲ ਕਾਂਗਰਸ ਦੇ ਨੇਤਾ ਅਤੇ ਸਾਬਕਾ ਮੰਤਰੀ ਸੁਬੋਧ ਕਾਂਤ ਸਹਾਏ ਅਤੇ ਐੈੱਸ.ਪੀ. ਦੇ ਸਾਬਕਾ ਸੰਸਦ ਕਿਰਨਮਯਾ ਨੰਦਾ ਵੀ ਸਨ। ਅਜਿਹੇ 'ਚ ਇਸ ਮੁਲਾਕਾਤ ਤੋਂ ਬਾਅਦ ਰਾਜਨੀਤਿਕ ਗਲਿਆਰਿਆਂ 'ਚ ਤਰ੍ਹਾਂ-ਤਰ੍ਹਾਂ ਦੀ ਚਰਚਾਂ ਸ਼ੁਰੂ ਹੋ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਐੈੱਸ.ਪੀ. ਮੁਖੀ ਅਖਿਲੇਸ਼ ਯਾਦਵ ਨੇ ਨੰਦਾ ਨੂੰ ਲਾਲੂ ਦੀ ਹਾਲ-ਚਾਲ ਜਾਣਨ ਲਈ ਭੇਜਿਆ ਸੀ। ਭਾਵੇਂ ਸ਼ਤਰੂਘਨ ਸਿਨ੍ਹਾ ਨੇ ਇਸ ਨੂੰ ਰਾਜਨੀਤਿਕ ਮੁਲਾਕਾਤ ਨਹੀਂ ਦੱਸੀ ਹੈ ਪਰ ਇਸ ਦੇ ਤੀਜੇ ਮੋਰਚੇ ਦੇ ਲਿਹਾਜ ਨਾਲ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਭਾਜਪਾ ਨੇਤਾ ਸ਼ਤਰੂਘਨ ਸਿਨ੍ਹਾ ਨੇ ਲਾਲੂ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਰਚਾ ਵੀ ਕੀਤੀ।
ਸਿਨ੍ਹਾ ਨੇ ਕਿਹਾ, ''ਲਾਲੂ ਪ੍ਰਸਾਦ ਜ਼ਮੀਨ ਨਾਲ ਜੁੜੇ ਨੇਤਾ ਹਨ। ਅਸੀਂ ਲੋਕ ਪਰਿਵਾਰ ਵਰਗੇ ਹਾਂ ਅਤੇ ਉਨ੍ਹਾਂ ਦਾ ਹਾਲ-ਚਾਲ ਜਾਣਨ ਲਈ ਲਾਲੂ ਜੀ ਨੂੰ ਮਿਲਣ ਲਈ ਆਇਆ ਸੀ। ਮੈਨੂੰ ਦੇਖ ਕੇ ਖੁਸ਼ੀ ਹੋਈ ਕਿ ਉਨ੍ਹਾਂ ਦਾ ਆਤਮਵਿਸ਼ਵਾਸ਼ ਮਜ਼ਬੂਤ ਹੈ।'' ਸਿਨ੍ਹਾ ਨੇ ਅੱਗੇ ਕਿਹਾ ਕਿ ਕੁਝ ਲੋਕ ਐਮਸ 'ਚ ਭਰਤੀ ਕਰਵਾਉਣ ਦੀ ਮੰਗ ਕਰ ਰਹੇ ਹਨ। ਜੇਕਰ ਉਨ੍ਹਾਂ ਦੀ ਸਿਹਤ 'ਚ ਸੁਧਾਰ ਨਹੀਂ ਹੋਇਆ ਤਾਂ ਉਨ੍ਹਾਂ ਐਮਸ ਲਿਆਇਆ ਜਾ ਸਕਦਾ ਹੈ।


Related News