ਸ਼ਸ਼ੀ ਥਰੂਰ ਨੇ ਨੈਸ਼ਨਲ ਐਵਾਰਡ ਮਿਲਣ ''ਤੇ ਸ਼ਾਹਰੁਖ਼ ਖ਼ਾਨ ਨੂੰ ਦਿੱਤੀ ਵਧਾਈ, ਕਿੰਗ ਖ਼ਾਨ ਨੇ ਜੋ ਜਵਾਬ ਦਿੱਤਾ....
Monday, Aug 04, 2025 - 03:26 PM (IST)

ਨਵੀਂ ਦਿੱਲੀ- ਆਪਣੀ ਭਾਸ਼ਾਈ ਕੁਸ਼ਲਤਾ ਕਾਰਨ ਸ਼ਬਦਾਂ ਦੇ ਜਾਦੂਗਰ ਮੰਨੇ ਜਾਣ ਵਾਲੇ ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਰਾਸ਼ਟਰੀ ਪੁਰਸਕਾਰ ਜਿੱਤਣ 'ਤੇ ਸ਼ਾਹਰੁਖ ਖਾਨ ਨੂੰ ਜਦੋਂ ਆਪਣੇ ਮਸ਼ਹੂਰ ਅੰਦਾਜ ਦੀ ਬਜਾਏ ਸਰਲ ਭਾਸ਼ਾ 'ਚ ਵਧਾਈ ਦਿੱਤੀ। ਜਿਸ ਦਾ ਅਦਾਕਾਰ ਨੇ ਇਕ ਮਜ਼ੇਦਾਰ ਜਵਾਬ ਦੇ ਕੇ ਕਾਂਗਰਸ ਆਗੂ ਦਾ ਧੰਨਵਾਦ ਕੀਤਾ। ਥਰੂਰ ਨੇ ਸ਼ਾਹਰੁਖ ਨੂੰ 'ਜਵਾਨ' ਫਿਲਮ ਲਈ ਰਾਸ਼ਟਰੀ ਪੁਰਸਕਾਰ ਮਿਲਣ 'ਤੇ ਪ੍ਰਤੀਕਿਰਿਆ ਦਿੰਦੇ ਹੋਏ 'ਐਕਸ' 'ਤੇ ਲਿਖਿਆ,''ਰਾਸ਼ਟਰੀ ਰਤਨ ਨੇ ਰਾਸ਼ਟਰੀ ਪੁਰਸਕਾਰ ਜਿੱਤਿਆ। ਸ਼ਾਹਰੁਖ ਖਾਨ, ਵਧਾਈ ਹੋਵੇ।''
ਆਪਣੀ ਹਾਜ਼ਰ ਜਵਾਬੀ ਲਈ ਜਾਣੇ ਜਾਣ ਵਾਲੇ ਸ਼ਾਹਰੁਖ ਨੇ ਥਰੂਰ ਦੇ ਵਧਾਈ ਸੰਦੇਸ਼ ਦੇ ਜਵਾਬ 'ਚ ਕੁਝ ਗੁੰਝਲਦਾਰ ਅੰਗਰੇਜ਼ੀ ਦੇ ਸ਼ਬਦਾਂ ਦਾ ਇਸਤੇਮਾਲ ਕਰਦੇ ਹੋਏ ਸੋਸ਼ਲ ਮੀਡੀਆ ਮੰਚ 'ਤੇ ਲਿਖਿਆ,''ਸਰਲ ਸ਼ਬਦਾਂ 'ਚ ਪ੍ਰਸ਼ੰਸਾ ਕ ਰਨ ਲਈ ਸ਼ੁਕਰੀਆ, ਸ਼੍ਰੀ ਥਰੂਰ।... ਨਹੀਂ ਤਾਂ magniloquent and sesquipedalian ਸ਼ਬਦ ਮੇਰੀ ਸਮਝ 'ਚ ਨਹੀਂ ਆਉਂਦੇ।...'' ਸ਼ਾਹਰੁਖ ਨੂੰ ਸ਼ੁੱਕਰਵਾਰ ਨੂੰ ਆਯੋਜਿਤ 71ਵੇਂ ਰਾਸ਼ਟਰੀ ਪੁਰਸਕਾਰ ਸਮਾਰੋਹ 'ਚ ਏਟਲੀ ਕੁਮਾਰ ਨਿਰਦੇਸ਼ਿਤ ਫਿਲਮ 'ਜਵਾਨ' 'ਚ ਉਨ੍ਹਾਂ ਦੀ ਅਦਾਕਾਰੀ ਲਈ ਸਰਵਸ਼੍ਰੇਸ਼ਠ ਅਦਾਕਾਰ ਦਾ ਪੁਰਸਕਾਰ ਮਿਲਿਆ। ਉਨ੍ਹਾਂ ਨਾਲ ਇਹ ਪੁਰਸਕਾਰ '12ਵੀਂ ਫੇਲ' ਲਈ ਵਿਕਰਾਂਤ ਮੈਸੀ ਨੂੰ ਵੀ ਮਿਲਿਆ। ਸ਼ਾਹਰੁਖ ਨੇ ਕਈ ਹੋਰ ਲੋਕਾਂ ਦੇ ਵਧਾਈ ਸੰਦੇਸ਼ਾਂ ਦੇ ਵੀ ਦਿਲਚਸਪ ਜਵਾਬ ਦਿੱਤੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8