ਲੋਕ ਸਭਾ ਚੋਣਾਂ ਲੜਨ ਬਾਰੇ ਸ਼ਰਦ ਪਵਾਰ ਦਾ ਵੱਡਾ ਐਲਾਨ
Wednesday, Feb 20, 2019 - 01:11 PM (IST)

ਨਵੀਂ ਦਿੱਲੀ-ਲੋਕ ਸਭਾ ਚੋਣਾਂ ਨਾ ਲੜਨ ਦਾ ਐਲਾਨ ਕਰ ਚੁੱਕੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨੇ ਯੂ-ਟਰਨ ਲੈ ਲਿਆ ਹੈ। ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਲੜਨਗੇ ਪਰ ਉਨ੍ਹਾਂ ਦਾ ਭਤੀਜੇ ਅਜੀਤ ਸਿੰਘ ਅਤੇ ਪਾਰਥ ਪਵਾਰ ਇਸ ਵਾਰ ਮੈਦਾਨ 'ਚ ਨਹੀਂ ਉਤਰਨਗੇ।
ਐੱਨ. ਸੀ. ਪੀ ਪ੍ਰਧਾਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਨੇਤਾ ਆਉਣ ਵਾਲੀਆਂ ਚੋਣਾਂ ਮਹਾਰਾਸ਼ਟਰ ਦੇ ਮਾਧਾ ਸੰਸਦੀ ਖੇਤਰ ਤੋਂ ਮੈਨੂੰ ਉਤਰਨ ਲਈ ਐਲਾਨ ਕਰ ਰਹੇ ਹਨ। ਉਨ੍ਹਾਂ ਨੇ ਵੰਸ਼ਵਾਦੀ ਰਾਜਨੀਤੀ ਦੇ ਰੂਪ 'ਚ ਬੜ੍ਹਾਵਾ ਦੇਣ ਦੇ ਸਵਾਲ 'ਤੇ ਕਿਹਾ ਹੈ ਕਿ ਅਜੀਤ ਪਵਾਰ, ਪਾਰਥ ਪਵਾਰ ਅਤੇ ਰੋਹਿਤ ਪਵਾਰ ਲੋਕ ਸਭਾ ਚੋਣਾਂ ਨਹੀਂ ਲੜ ਰਹੇ ਹਨ। ਇਸ ਤੋਂ ਪਹਿਲਾਂ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਸ਼ਰਦ ਪਵਾਰ ਆਪਣੇ ਬੇਟੇ ਪਾਰਥ ਪਵਾਰ ਨੂੰ ਮਵਾਲ ਲੋਕ ਸਭਾ ਸੀਟ ਤੋਂ ਮੈਦਾਨ 'ਚ ਉਤਾਰ ਸਕਦੇ ਹਨ।
ਸ਼ਰਦ ਪਵਾਰ ਨੇ ਕਿਹਾ ਹੈ ਕਿ ਭਾਜਪਾ-ਸ਼ਿਵਸੈਨਾ ਦੇ ਗਠਜੋੜ ਕਰਨ ਦਾ ਐਲਾਨ ਤੋਂ ਬਿਲਕੁਲ ਵੀ ਹੈਰਾਨ ਨਹੀਂ ਹਨ। 'ਭਗਵਾ-ਭਰਾਵਾਂ' ਦੇ ਵਿਚਾਲੇ ਚੋਣਾ ਸੰਬੰਧੀ ਸਮਝੌਤਾ ਪਹਿਲਾਂ ਤੋਂ ਹੀ ਤੈਅ ਸੀ। ਉਨ੍ਹਾਂ ਨੇ ਕਿਹਾ ਹੈ ਕਿ ਦੋਵਾਂ ਦਾ ਇਕੱਠੇ ਆਉਣਾ ਕੋਈ ਨਵੀਂ ਗੱਲ ਨਹੀਂ ਹੈ। ਪਿਛਲੇ 25 ਸਾਲਾਂ ਦੇ ਲੰਬੇ ਸਮੇਂ ਤੋਂ ਗਠਜੋੜ ਸਾਂਝੇਦਾਰੀ ਬੀ. ਜੇ. ਪੀ. ਅਤੇ ਸ਼ਿਵਸੈਨਾ ਦੇ ਨਾਲ ਮਿਲ ਕੇ ਚੋਣਾਂ ਲੜਨ ਦੀ ਉਮੀਦ ਸੀ।