ਧਾਰਾ 370 ਹਟਣ ਮਗਰੋਂ ਦਹਾਕਿਆਂ ਬਾਅਦ ਜਗਮਗਾਇਆ ਕਸ਼ਮੀਰ ਦਾ ਸ਼ੰਕਰਾਚਾਰਿਆ ਮੰਦਰ, ਵੇਖੋ ਵੀਡੀਓ

Thursday, Mar 11, 2021 - 05:53 PM (IST)

ਧਾਰਾ 370 ਹਟਣ ਮਗਰੋਂ ਦਹਾਕਿਆਂ ਬਾਅਦ ਜਗਮਗਾਇਆ ਕਸ਼ਮੀਰ ਦਾ ਸ਼ੰਕਰਾਚਾਰਿਆ ਮੰਦਰ, ਵੇਖੋ ਵੀਡੀਓ

ਸ਼੍ਰੀਨਗਰ— ਧਾਰਾ-370 ਹਟਣ ਮਗਰੋਂ ਕਸ਼ਮੀਰ ਦੇ ਹਾਲਾਤ ਕਿੰਨੇ ਬਦਲ ਗਏ ਹਨ, ਇਸ ਦੀ ਇਕ ਝਲਕ ਮਹਾਸ਼ਿਵਰਾਤਰੀ ’ਤੇ ਵੇਖਣ ਨੂੰ ਮਿਲੀ। ਸ਼੍ਰੀਨਗਰ ਦੇ ਸ਼ੰਕਰਾਚਾਰਿਆ ਸ਼ਿਵ ਦੇ ਮੰਦਰ ’ਚ ਸੁੰਦਰ ਢੰਗ ਨਾਲ ਸਜਾਇਆ ਗਿਆ। ਮੰਦਰ ਰੰਗ-ਬਿਰੰਗੀ ਰੌਸ਼ਨੀ ਨਾਲ ਜਗਮਗਾ ਉਠਿਆ ਹੈ। ਮੰਦਰ ਦੇ ਗੁਬੰਦ ਤੋਂ ਇਲਾਵਾ ਚਾਰਦੀਵਾਰੀ ਨੂੰ ਵੀ ਲਾਈਟਾਂ ਨਾਲ ਸਜਾਇਆ ਗਿਆ ਹੈ। ਦੱਸ ਦੇਈਏ ਕਿ ਮੋਦੀ ਸਰਕਾਰ ਨੇ 5 ਅਗਸਤ 2019 ਨੂੰ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਪ੍ਰਦਾਨ ਕਰਨ ਵਾਲੀ ਧਾਰਾ-370 ਹਟਣ ਮਗਰੋਂ ਘਾਟੀ ਵਿਚ ਹੁਣ ਵੱਡੇ ਬਦਲਾਅ ਵੇਖਣ ਨੂੰ ਮਿਲ ਰਹੇ ਹਨ। ਸ਼੍ਰੀਨਗਰ ਦੇ ਮੇਅਰ ਜੁਨੈਦ ਅਜ਼ੀਮ ਮੱਟੂ ਨੇ ਮੰਦਰ ਦੇ ਏਰੀਅਲ ਵਿਊ ਦਾ ਇਕ ਵੀਡੀਓ ਟਵੀਟ ਕੀਤਾ ਹੈ। 

 

ਦੱਸ ਦੇਈਏ ਕਿ ਸ਼ੰਕਰਾਚਾਰੀਆ ਮੰਦਰ ਪ੍ਰਦੇਸ਼ ਦੇ ਸਭ ਤੋਂ ਪ੍ਰਾਚੀਨ ਅਤੇ ਲੋਕਪਿ੍ਰਯ ਮੰਦਰਾਂ ’ਚੋਂ ਹੈ। ਭਗਵਾਨ ਸ਼ਿਵ ਨੂੰ ਸਮਰਪਿਤ ਇਹ ਮੰਦਰ ਸ਼੍ਰੀਨਗਰ ਸ਼ਹਿਰ ਦੇ ਡਲ ਝੀਲ ਨੇੜੇ ਸ਼ੰਕਰਾਚਾਰੀਆ ਪਰਬਤ ’ਤੇ ਸਥਿਤ ਹੈ। ਇਹ ਮੰਦਰ ਸਮੁੰਦਰ ਤਲ ਤੋਂ 300 ਮੀਟਰ ਦੀ ਉੱਚਾਈ ’ਤੇ ਸਥਿਤ ਹੈ।

PunjabKesari

ਭਗਵਾਨ ਸ਼ਿਵ ਜੀ ਨੂੰ ਦੇਵ, ਜਗਤ ਦਾਤਾ ਤੇ ਮੁਕਤੀ ਦੇਣ ਵਾਲਾ ਦੇਵਤਾ ਕਿਹਾ ਜਾਂਦਾ ਹੈ। ਭਗਵਾਨ ਜੀ ਭਗਤਾਂ ਵਲੋਂ ਕੀਤੀ ਜਾਣ ਵਾਲੀ ਭਗਤੀ ਤੋਂ ਖੁਸ਼ ਹੋ ਜਾਂਦੇ ਹਨ। ਉਨ੍ਹਾਂ ਦੀ ਕ੍ਰਿਪਾ ਨਾਲ ਮਨੁੱਖ ਮੁਕਤੀ ਪ੍ਰਾਪਤ ਕਰਦਾ ਹੈ। ਇਸ ਦਿਨ ਭਗਵਾਨ ਸ਼ਿਵ ਦੇ ਭਗਤ ਉਨ੍ਹਾਂ ਨੂੰ ਖੁਸ਼ ਕਰਨ ਲਈ ਸਵੇਰੇ ਜਲਦੀ ਇਸ਼ਨਾਨ ਕਰ ਕੇ ਮੰਦਰ ਜਾ ਕੇ ਸ਼ਿਵਲਿੰਗ ’ਤੇ ਦੁੱਧ, ਜਲ, ਦਹੀਂ, ਫ਼ਲ ਅਤੇ ਫੁੱਲ ਚੜ੍ਹਾਉਂਦੇ ਹਨ। ਇਸ ਦਿਨ ਸ਼ਿਵ ਭਗਤ ਸ਼ਿਵਰਾਤਰੀ ਦਾ ਵਰਤ ਵੀ ਰੱਖਦੇ ਹਨ। 

PunjabKesari


author

Tanu

Content Editor

Related News